ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਸ਼ਰਾਬ ਖੋਲ ਕੇ ਪੀ ਲੈਂਦਾ ਹੈ, ਜਦ ਰਤਾ ਜਾਨ ਵਿਚ ਜਾਨ ਆਉਂਦੀ ਹੈ, ਤਾਂ ਉਨ੍ਹਾਂ ਦੇ ਪਿਛੇ ੨ ਮੰਦਰ ਨੂੰ ਚਲਿਆ ਜਾਂਦਾ ਹੈ, ਜੇ ਉਹ ਆਪ ਹੋਸ਼ ਵਿਚ ਨਹੀਂ ਆਉਂਦਾ, ਤਾਂ ਕੁੱਤੇ ਦੀ ਅਵਾਜ ਸੁਣ ਕੇ ਮੰਦਰ ਵਿਚੋਂ ਆਦਮੀ ਆ ਪਹੁੰਚਦੇ ਹਨ, ਅਰ ਉਸ ਨੂੰ ਮੰਦਰ ਵਿਚ ਲੈ ਜਾਂਦੇ ਹਨ॥

ਇਕੁਰ ਇਨ੍ਹਾਂ ਕੁੱਤਿਆਂ ਨੇ ਸੈਂਕੜੇ ਜਾਨਾਂ ਬਚਾਈਆਂ, ਨੀਉ ਫੰਡਲੈਂਡ ਦੇ ਕੁੱਤੇ ਵਡੇ ੨ ਹੁੰਦੇ ਹਨ, ਉਸ ਦੇਸ ਵਿੱਚ ਉਨ੍ਹਾਂ ਨੂੰ ਬੱਗੀਆਂ ਅਗੇ ਜੋਂਦੇ ਹਨ, ਭਾਰ ਖਿਚਾਉਂਦੇ ਹਨ, ਪਰ ਇਹ ਤਾਰੂ ਵਡੇ ਚੰਗੇ ਹੁੰਦੇ ਹਨ, ਇਸ ਤਰ੍ਹਾਂ ਦੇ ਕੁਤਿਆਂ ਨੇੈ ਸੈਂਕੜੇ ਮਨੁਖਾਂ ਨੂੰ ਡੁਬਣੋ ਬਚਾਇਆ, ਇੱਕ ਵਾਰੀ ਦੀ ਗੱਲ ਹੈ ਇਕ ਦਾਈ ਪੁਲ ਪੁਰ ਬਚੇ ਨੂੰ ਲਈ ਖੜੋਤੀ ਸੀ, ਬਾਲ ਉਛਲ ਕੇ ਨਦੀ ਵਿਚ ਜਾ ਪਿਆ, ਕੁਤਾ ਪਾਸ ਖੜਾ ਸੀ! ਝਟ ਛਾਲ ਮਾਰੀ, ਅਰ ਬਚਾ ਕਢ ਲਿਆਇਆ, ਇਨ੍ਹਾਂ ਥੋਂ ਬਾਝ ਕਈ ਤਰ੍ਹਾਂ ਦੇ ਕੁੱਤੇ ਬਹੁਤ ਨਿਕੇ ੨ ਤੇ ਸੋਹਣੇ ਹੁੰਦੇ ਹਨ, ਅਰ ਤੀਵੀਆਂ ਮਨੁਖ ਉਨ੍ਹਾਂ ਨੂੰ ਪਾਲਦੇ ਹਨ॥

ਲਕੜਬਗਾ ਜਾਂ ਚਰਖ

ਇਸ ਦਾ ਸਮਾਚਾਰ ਤੁਸੀਂ ਗੁਰਮੁਖੀ ਦੀ ਚੌਥੀ ਪੋਥੀ ਵਿਚ ਪੜ੍ਹ ਚੁੱਕੇ ਹੋ, ਇਹ ਉਨ੍ਹਾਂ ਮਾਂਸਾਹਾਰੀ ਜਨੌਰਾਂ ਵਿਚੋਂ ਹੈ,