ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੯)

ਹੁਣ ਅਸੀਂ ਤੁਹਾਨੂੰ ਇਨ੍ਹਾਂ ਵਿੱਚੋਂ ਕਈਆਂ ਦਾ ਸਮਾਚਾਰ ਦਸਦੇ ਹਾਂ॥

ਮਾਰਟਨ ਜਿਸ ਨੂੰ ਜਿਲੇ ਕਮਾਊਂ ਵਿਚ ਤਿਤ੍ਰਾਲਾ ਕੰਹਦੇ ਹਨ, ਪਹਾੜਾਂ ਵਿਚ ਰੰਹਦਾ ਹੈ, ਪੰਛੀ, ਆਂਡੇ, ਚੂਹੇ ਚੂਹੀਆਂ, ਅਰ ਹੋਰ ਨਿਕੇ ੨ ਜਨੌਰ ਖਾਂਦਾ ਹੈ, ਨੱਕ ਥੋਂ ਪੂਛ ਦੀ ਜੜ੍ਹ ਤੀਕ ਡੇਢ ਫੁਟ ਥੋਂ ਕੁਝ ਵਧੀਕ ਲੰਮਾ ਹੁੰਦਾ ਹੈ, ਅਰ ਪੂਛ ਇੱਕ ਫੁਟ ਦੀ, ਦੇਹ ਦਾ ਰੰਗ ਚਮਕਦਾ ਹੋਇਆ ਕਾਲੀ ਭਾ ਮਾਰਦਾ ਹੈ, ਭੂਰਾ ਜਿਹਾ ਰੰਗ ਹੁੰਦਾ ਹੈ, ਅਤੇ ਗਲ ਤੇ ਛਾਤੀ ਦਾ ਪੀਲਾ॥

ਉਹ ਨਿੱਕਾ ਜਿਹਾ ਬੱਚਾ ਲੈਕੇ ਪਾਲੋ, ਤਾਂ ਚੰਗਾ ਗਿਝ ਜਾਂਦਾ ਹੈ, ਇੱਕ ਆਦਮੀ ਨੈ ਖੂਹ ਦੇ ਕੋਲ ਪਾਲਿਆ ਹੋਇਆ ਸੀ, ਸਾਰਾ ਦਿਨ ਚਰਖੜੀ ਪੁਰ ਝੂਲਦਾ ਸੀ, ਅਰ ਜੋ ਖੂਹ ਪੁਰ ਪਾਣੀ ਭਰਨ ਆਉਂਦਾ ਸੀ, ਉਸ ਨਾਲ ਖੇਡਦਾ ਸੀ, ਮਾਰਟਨ ਕਈ ਭਾਂਤ ਦੇ ਹਨ, ਕਈ ਏਸ਼ੀਆ ਦੇ ਬਾਹਲੇ ਦੇਸ਼ਾਂ ਵਿਚ ਲਭਦੇ ਹਨ, ਅਰ ਕਈ ਯੂਰਪ ਵਿੱਚ॥

ਸੀਬਲ ਬੀ ਮਾਰਟਨ ਦੀ ਭਾਂਤ ਵਿੱਚੋਂ ਹੈ, ਏਸ਼ੀਆ ਅਰ ਯੂਰਪ ਦੇ ਉੱਤਰੀ ਦੇਸਾਂ ਵਿਚੋਂ ਵਸੋਂ ਥੋਂ ਦੂਰ ਜੰਗਲਾਂ ਵਿਚ ਲਝਦਾ ਹੈ, ਇਸ ਦੀ ਸਮੂਰ ਚਮਕ ਵਾਲੀ, ਭੂਰੀ ਜਾਂ ਕਾਲੀ ਹੁੰਦੀ