ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੦)

ਹੈ, ਪੱਟ ਵਾਙੂ ਕੂਲੀ ਤੇ ਸਾਫ, ਸਹੂਕਾਰ ਲੋਕ ਇਸ ਨੂੰ ਪਹਨਦੇ ਹਨ, ਇਸ ਦਾ ਰੰਗ ਸਿਆਲ ਵਿਚ ਬਹੁਤ ਚੰਗਾ ਹੁੰਦਾ ਹੈ, ਇਸ ਲਈ ਸਿਆਲ ਵਿਚ ਹੀ ਇਸ ਦਾ ਸ਼ਿਕਾਰ ਕਰਦੇ ਹਨ, ਪਰ ਇਸ ਦਾ ਸ਼ਿਕਾਰ ਵਡੀ ਜਾਨ ਹੀਲਣ ਦਾ ਕੰਮ ਹੈ, ਕਿੰਉ ਜੋ ਜਿੱਥੇ ਇਹ ਰੰਹਦਾ ਹੈ, ਉੱਥੇ ਸਰਦੀ ਵਡੇ ਕਹਰ ਦੀ ਹੁੰਦੀ ਹੈ, ਅਰ ਬਰਫ ਇੰਨੀ ਪੈਂਦੀ ਹੈ, ਕਿ ਰਸਤੇ ਬੰਦ ਹੋ ਜਾਂਦੇ ਹਨ, ਸ਼ਿਕਾਰੀ ਟੋਲੀਆਂ ਦੀ ਟੋਲੀਆਂ ਕਠੇ ਹੋਕੇ ਜਾਂਦੇ ਹਨ, ਬਰਫ ਪੁਰ ਛਪਰ ਪਾਕੇ ਆਪਣੇ ਰਹਿਣ ਦੀ ਥਾਂ ਬਣਾਉਂਦੇ ਹਨ, ਇਸ ਦੇ ਕੋਲ ਟੋਏ ਪੁੱਟ ਕੇ ਉਪਰੋਂ ਬੰਦ ਕਰਕੇ ਰੋਟੀ ਦੇ ਟੁਕਰੇ ਰਖਦੇ ਹਨ, ਕਿ ਜਨੌਰ ਲਾਲਚ ਵਿੱਚ ਆਕੇ ਅੰਦਰ ਡਿਗ ਪੈਣ, ਫੇਰ ਅਗੇ ਵਧਦੇ ਹਨ, ਅਰ ਜਿਥੇ ੨ ਠਹਰਦੇ ਹਨ, ਉਥੇ ਇਕੁਰ ਟੋਏ ਪੁਟਕੇ ਟੁੱਕਰ ਰਖੀ ਜਾਂਦੇ ਹਨ, ਮੁੜ ਕੇ ਆਉਂਦੇ ਹਨ, ਤਾਂ ਜੋ ਜਨੌਰ ਟੋਇਆਂ ਵਿਚ ਪਏ ਹੁੰਦੇ ਹਨ, ਉਨ੍ਹਾਂ ਨੂੰ ਮਾਰ ਲੈਂਦੇ ਹਨ, ਅਰ ਇਨ੍ਹਾਂ ਦੀ ਖੱਲ ਵਡੀ ਚਤਰਾਈ ਨਾਲ ਲਾਹ ਲੈਂਦੇ ਹਨ, ਕਈ ੨ ਥਾਈਂ ਇਨ੍ਹਾਂ ਦਿਆਂ ਪੰਜਿਆਂ ਦੀਆਂ ਨਿਸ਼ਾਨੀਆਂ ਬਰਫ ਵਿੱਚ ਹੁੰਦੀਆ ਹਨ, ਇਨ੍ਹਾਂ ਤੋਂ ਪਤਾ ਕਢਦੇ ੨ ਇਨ੍ਹਾਂ ਦੇ ਘੁਰਿਆਂ ਪੁਰ ਜਾ ਅਪੜਦੇ ਹਨ, ਅਰ ਜਾਲ ਲਾਕੇ ਫੜ ਲੈਂਦੇ ਹਨ, ਪਰ ਏਸ਼ਿਆਈ ਰੂਸ ਦੀ ਕਹਰ ਦੀ ਠੰਡ ਤੇ ਖੂਨੀ