ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੧)

ਬਰਫ ਨਾਲ ਕਦੀ ੨ ਸ਼ਿਕਾਰੀ ਵਿਚਾਰੇ ਜਾਨਾਂ ਥੋਂ ਹੱਥ ਧੋ ਬੈਠਦੇ ਹਨ, ਕਿੰਉ ਜੋ ਇਹ ਸਮੂਰ ਵਡੇ ਔਖ ਨਾਲ ਹੱਥ ਲਗਦੀ ਹੈ, ਇਸ ਲਈ ਮੁਲ ਬੀ ਵਡਾ ਪਾਉਂਦੀ ਹੈ, ਇੱਕ ਸੀਬਲ ਦੀ ਸਮੂਰ ਡੂਢ ਦੋ ਸੌ ਰੁਪਯੇ ਨੂੰ ਵਿਕਦੀ ਹੈ॥

ਫਰਟ ਉੱਤਰੀ ਅਮਰੀਕਾ ਦਾ ਜਨੌਰ ਹੈ, ਪਰ ਫਰੰਗਸਤਾਨ ਵਿਚ ਬਾਹਲਾ ਪਾਲਿਆ ਜਾਂਦਾ ਹੈ, ਇਹ ਜਨੌਰ ਵਡਾ ਖੂਨੀ ਹੁੰਦਾ ਹੈ, ਅਰ ਰੈਬਟ ਦਾ (ਜਿਸ ਦਾ ਸਮਾਚਾਰ ਸਹੇ ਦੇ ਹਾਲ ਵਿਚ ਪੜ੍ਹ ਚੁੱਕੇ ਹੋ) ਤਾਂ ਸਿਰ ਵਢਵਾਂ ਵੈਰੀ ਹੈ ਜਿੱਥੇ ਦੇਖਿਆ ਉੱਥੇ ਹੀ ਗਿੱਚੀ ਨੱਪੀ, ਅਰ ਜਿੰਨਾਂ ਚਿਰ ਸਾਰਾ ਲਹੂ ਨਹੀਂ ਪੀ ਲੈਂਦਾ ਨਹੀਂ ਛਡਦਾ, ਰੈਬਟ ਦੇ ਸ਼ਿਕਾਰ ਲਈ ਇਸ ਨੂੰ ਸਿਖਾਉਂਦੇ ਹਨ, ਪਰ ਇਸਦੀ ਬੂਥੀ ਪੁਰ ਜਾਲੀ ਬੰਨ੍ਹ ਦਿੰਦੇ ਹਨ, ਕਿ ਉਨ੍ਹਾਂ ਨੂੰ ਮਾਰ ਨਾ ਸਿੱਟੇ, ਪਰ ਨਿਰਾ ਰੁਡ ਵਿਚੋਂ ਬਾਹਰ ਕਢ ਦੇਵੇ॥

ਵੀਜ਼ਲ ਯੂਰਪ ਦੇ ਬਾਹਲੇ ਦੇਸਾਂ ਵਿਚ ਹੁੰਦਾ ਹੈ, ਏਸੀਆ ਅਫਰੀਕਾ ਅਰ ਅਮਰੀਕਾ ਦੇ ਬਾਜੇ ਦੇਸਾਂ ਵਿਚ ਲਝਦਾ ਹੈ, ਰੰਗ ਉਪਰੋਂ ਲਾਲੀ ਭਾ ਵਾਲਾ ਭੂਰਾ, ਹੇਠਾਂ ਚਿੱਟਾ, ਛੀ ਸਤ ਇੰਚ ਥੋਂ ਵਧੀਕ ਲੰਮਾ ਨਹੀਂ ਹੁੰਦਾ, ਪਰ ਫੁਰਤੀਲਾ, ਅਰ ਖੂਨੀ ਵਡਾ ਹੁੰਦਾ ਹੈ, ਜਿੰਨੇ ਜਨੌਰ ਮਾਰਦਾ ਹੈ, ਉਂਨੇ ਨਹੀਂ