ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/83

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੨)

ਖਾਂਦਾ, ਚੂਹੇ ਚੂਹੀਆਂ ਨੂੰ ਤਾਂ ਬਿਦ ਕੇ ਲੈਂਦਾ ਹੈ, ਜਿਸ ਘਰ ਵਿਚ ਇਹ ਹੋਵੇ, ਉਥੇ ਉਨ੍ਹਾਂ ਦਾ ਮੁਸ਼ਕ ਨਹੀਂ ਰੰਹਦਾ, ਕਿੰਉ ਜੋ ਡੀਲ ਨਿਕੀ ਹੈ, ਚੂਹਿਆਂ ਦੀਆਂ ਖੁੱਡਾਂ ਵਿਚ ਧਸ ਜਾਂਦਾ ਹੈ, ਅਰ ਉਨ੍ਹਾਂ ਨੂੰ ਕਢ ਲਿਆਉਂਦਾ ਹੈ, ਵਡੇ ਚੂਹੇ ਤੇ ਇਸਦੀ ਲੜਾਈ ਦੇਖਣ ਦੇ ਜੋਗ ਹੈ, ਚੂਹਾ ਆਪਣੇ ਨਿਕੇ ੨ ਦੰਦਾਂ ਨਾਲ ਇਸ ਨੂੰ ਥਾਂਉ ਥਾਂਈ ਵਢਦਾ ਹੈ, ਪਰ ਇਹ ਆਪਣੇ ਦੰਦ ਇਕੋ ਥਾਂਉ ਖੁਭਾਈ ਰਖਦਾ ਹੈ, ਅਰ ਜਿੰਨਾਂ ਚਿਰ ਪ੍ਰਾਨ ਕਢ ਨਹੀਂ ਲੈਂਦਾ, ਨਹੀਂ ਛਡਦਾ, ਕਦੀ ੨ ਕ੍ਰਿਸਾਣਾਂ ਦੀਆਂ ਕੁਕੜ ਕੁਕੜੀਆਂ ਬੀ ਮਾਰ ਜਾਂਦਾ ਹੈ, ਪਰ ਧਿਆਨ ਕਰੋ ਤਾਂ ਇਸ ਘਾਟੇ ਦੀ ਥਾਂ ਉਨ੍ਹਾਂ ਨੂੰ ਲਾਭ ਬੀ ਬਹੁਤ ਹੈ, ਕਿਉ ਜੋ ਜੇ ਕਰ ਚੂਹੇ ਨਾ ਮਾਰਦਾ ਤਾਂ ਓਹ ਅਨਾਜ ਬੀ ਗਵਾਉੱਦੇ॥

ਸੰਜਾਬ ਨਿਰਾ ਪੁਰਾ ਵੀਜ਼ਲ ਵਰਗਾ ਹੈ, ਪਰ ਇਹ ਦਸ ਇੰਚ ਲੰਮਾ ਹੁੰਦਾ ਹੈ, ਅਰ ਬਾਹਲੇ ਦੇਸਾਂ ਵਿਚ ਲਝਦਾ ਹੈ, ਇਸ ਦੀ ਪਿੱਠ ਦਾ ਰੰਗ ਲਾਲੀ ਭਾ ਮਾਰਦਾ ਭੂਰਾ, ਢਿਡ ਦਾ ਚਿੱਟਾ, ਅਰ ਪੂਛ ਦੀ ਨੋਕ ਦਾ ਰੰਗ ਕਾਲਾ॥

ਧਰੁਵੀ ਦੇਸਾਂ ਵਿਚ ਸਿਆਲ ਦੇ ਦਿਨੀਂ ਬਰਫ ਵਾਙੂ ਚੱਟਿਾ ਹੋ ਜਾਂਦਾ ਹੈ, ਇਸ ਦੀ ਸਮੂਰ ਡਾਢੀ ਨਰਮ ਤੇ ਚੀਕਣੀ