ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੪)

ਉੱਨ ਦੀ ਭਰੀ ਹੋਈ ਚੰਮ ਦੀ ਮਛੀ ਨੂੰ ਮੂੰਹ ਵਿਚ ਲਿਆਉਣਾ ਸਿਖਾਉਂਦੇ ਹਨ, ਜਦ ਉਸ ਨੂੰ ਲਿਆਉਣ ਲਗਦਾ ਹੈ, ਫੇਰ ਮੋਈਆਂ ਹੋਈਆਂ ਮਛੀਆਂ ਲਿਆਉਣੀਆਂ ਸਿਖਾਉਂਦੇ ਹਨ, ਪਰ ਜੇ ਉਨ੍ਹਾਂ ਨੂੰ ਚੀਰ ਸਿੱਟੇ ਤਾਂ ਫੰਡ ਚਾੜ੍ਹਦੇ ਹਨ, ਹੌਲੀ ੨ ਉਨ੍ਹਾਂ ਨੂੰ ਫੜ ਕੇ ਮਾਲਕ ਨੂੰ ਦੇਣੀਆਂ ਸਿਖ ਜਾਂਦਾ ਹੈ, ਪਰ ਇਸ ਨੂੰ ਨਦੀਆਂ ਵਿਚ ਛਡਦੇ ਹਨ, ਓਹ ਮਛੀਆਂ ਨੂੰ ਨਸਾ ੨ ਕੇ ਜਾਲ ਵਿਚ ਲਿਆ ਫਸਾਉਂਦਾ ਹੈ, ਅਰ ਵਡੀਆਂ ੨ ਮਛੀਆਂ ਨੂੰ ਮੂੰਹ ਵਿਚ ਫੜ ਲਿਆਉਂਦਾ ਹੈ॥

ਊਦ ਬਿਲਾਈ ਯੂਰਪ ਅਰ ਅਮਰੀਕਾ ਵਿਚ ਬੀ ਮਿਲਦੀ ਹੈ, ਕੈਨਡਾ ਵਿਚ ਇਸ ਨੂੰ ਇਸ ਦੀ ਖੱਲ ਵਾਸਤੇ ਫੜਦੇ ਸਨ, ਇਸ ਦੀ ਖੱਲ ਮੋਟੀ ਤੇ ਚੰਗੀ ਹੁੰਦੀ ਹੈ, ਸਮੁੰਦ੍ਰੀ ਊਦ ਬਿਲਾਈ ਬਹੁਤ ਵੱਡੀ ਹੁੰਦੀ ਹੈ, ਅਰ ਤੋਲ ਵਿਚ ਕੋਈ ਮਣ ਪੱਕੀ, ਇਸ ਨੂੰ ਭੀ ਖੱਲ ਲਈ ਫੜਦੇ ਹਨ, ਅਰ ਇਸ ਦਾ ਮਾਸ ਬੀ ਖਾਂਦੇ ਹਨ॥

ਯੂਰਪ ਵਿਚ ਸਿੱਖੇ ਹੋਏ ਕੁੱਤਿਆਂ ਨਾਲ ਊਦ ਬਿਲਾਈ ਦਾ ਸ਼ਿਕਾਰ ਕਰਦੇ ਹਨ, ਇਹ ਵਿਚਾਰੀ ਚੁਭੀ ਮਾਰਦੀ ਹੈ,ਅਰ ਦੂਰ ਜਾ ਨਿਕਲਦੀ ਹੈ, ਪਰ ਕੁੱਤੇ ਬੀ ਤਾੜ ਲਾਈ ਰਖਦੇ ਹਨ, ਝਟ ਜਾਂ ਘੁਟਦੇ ਹਨ, ਇਹ ਬੀ ਬੁਰੀ ਤਰ੍ਹਾਂ ਵਢਦੀ ਹੈ, ਅਰ