ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)

ਥੋਂ ਕੁਝ ਵਧੀਕ ਲੰਮਾ, ਟੰਗਾਂ ਤੇ ਅਖਾਂ ਨਿਕੀਆਂ ੨, ਗਿੱਚੀ ਛੋਟੀ ਤੇ ਮੋਟੀ, ਪਿਠ ਦਾ ਰੰਗ ਮਿਟੀ ਰੰਗਾ ਹੁੰਦਾ ਹੈ, ਢਿਡ ਤੇ ਵੱਖੀਆਂ ਦਾ ਕਾਲਾ॥

ਇਸ ਦੂਹਰੇ ਰੰਗ ਪੁਰ ਇਹ ਵਾਧਾ ਹੈ, ਕਿ ਖੱਲ ਢਿਲੀ ਢਾਲੀ ਹੁੰਦੀ ਹੈ, ਬਿੱਜੂ ਨੂੰ ਦੇਖੋ ਤਾਂ ਅਜਿਹਾ ਮਲੂਮ ਹੁੰਦਾ ਹੈ ਕਿ ਇਸ ਜਨੌਰ ਦਾ ਰੰਗ ਕਾਲਾ ਹੈ, ਪਰ ਉਤੋਂ ਮਿਟੀ ਰੰਗਾ ਚੋਗਾ ਪਹਨ ਲਿਆ ਹੈ॥

ਬਿੱਜੂ ਦਾ ਜਿਹਾ ਬਿਡੌਲ ਰੂਪ, ਤਿਹੀ ਕੁਢਬੀ ਚਾਲ ਹੈ, ਇਸ ਦੇ ਅਗਲੇ ਪੰਜੇ ਵਿਚ ਲੰਮੇ ੨ ਮੁੜੇ ਹੋਏ ਨੌਹ ਹੁੰਦੇ ਹਨ, ਇਨ੍ਹਾਂ ਨਾਲ ਧਰਤੀ ਚੰਗੀ ਤਰ੍ਹਾਂ ਪੁੱਟ ਸਕਦਾ ਹੈ, ਆਪਣਾ ਘੁਰਾ ਬੀ ਧਰਤੀ ਪੁੱਟ ਕੇ ਬਣਾਉਂਦਾ ਹੈ, ਸਾਰਾ ਦਿਨ ਉਸ ਵਿਚ ਸੁੱਤਾ ਰੰਹਦਾ ਹੈ, ਰਾਤੀ ਖਾਜੇ ਦੀ ਭਾਲ ਵਿਚ ਨਿਕਲਦਾ ਹੈ, ਚੂਹੇ, ਪੰਛੀ, ਡਡੂ, ਕੀੜੇ, ਮਕੌੜੇ ਸਭੋ ਕੁਝ ਖਾ ਜਾਂਦਾ ਹੈ, ਕੰਹਦੇ ਹਨ ਕਿ ਕਬਰਾਂ ਪੁੱਟ ੨ ਕੇ ਮੁਰਦੇ ਬੀ ਖਾਂਦਾ ਹੈ, ਕਦੀ ੨ ਛਾਤਿਆਂ ਵਿਚ ਮੂੰਹ ਪਾਕੇ ਸ਼ਹਤ ਦੇ ਅੰਡੇ ਬਚੇ ਬੀ ਨਿਘੇਰ ਲੈਂਦਾ ਹੈ, ਮਖੀਆਂ ਬਥੇਰੇ ਡੰਗ ਮਾਰਦੀਆਂ ਹਨ, ਪਰ ਇਸਦੇ ਸਰੀਰ ਨੂੰ ਕੁਝ ਨਹੀਂ ਹੁੰਦਾ॥