ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਇਸ ਦੀ ਖਲ ਪੁਰ ਪਾਣੀ ਅਸਰ ਨਹੀਂ ਕਰਦਾ, ਇਸ ਲਈ ਉਸ ਦੀ ਬਰਸਾਤੀ ਬਣਾਉਂਦੇ ਹਨ, ਸੰਦੂਕਾਂ ਪੁਰ ਮੜਦੇ ਹਨ, ਕਰੜੇ ਵਾਲਾਂ ਦੀ ਮੂਰਤਾਂ ਚਿਤਰਨ ਵਾਲੇ ਲੋਕ ਲਿੱਖਣਾਂ ਬਣਾਉਂਦੇ ਹਨ, ਕਈ ਦੇਸ਼ਾਂ ਵਿਚ ਇਸਦਾ ਮਾਸ ਬੀ ਖਾਂਦੇ ਹਨ॥

ਯੂਰਪ ਵਿਚ ਕਈ ਨਿਰਦਈ ਲੋਕ ਕੁੱਤੇ ਤੇ ਬਿੱਜੂ ਦੀ ਲੜਾਈ ਕਰਵਾਉਂਦੇ ਸਾਂਣ, ਗਰੀਬ ਬਿਜੂ ਨੂੰ ਇਕ ਪਿੰਜਰੇ ਵਿਚ ਪਾ ਦਿੰਦੇ ਸਾਂਣ, ਅਰ ਕੁੱਤਿਆਂ ਨੂੰ ਉਸ ਪੁਰ ਹੱਲਾ ਕਰਨ ਸਿਖਾਉਂਦੇ ਸਾਂਣ, ਪਰ ਬਿਜੂ ਬੀ ਬੁਰਾ ਵਢਦਾ ਹੈ, ਇਸ ਦੀ ਖਲ ਢਿਲੀ ਹੁੰਦੀ ਹੈ, ਕੁੱਤਾ ਭਾਂਵੇ ਕਿਧਰੋਂ ਫਾੜੇ ਇਹ ਹਿਰ ਫਿਰ ਕੇ ਜਿਥੇ ਚਾਹੇ ਉਸ ਨੂੰ ਵਢ ਸਕਦਾ ਹੈ॥

ਪਰਾਂ ਦੇ ਭਾਰ ਤੁਰਨ ਵਾਲੇ ਜਨੌਰ

ਉਹ ਹੁਣ ਅਸੀਂ ਇਕ ਅਚਰਜ ਮਾਂਸਾਹਾਰੀ ਜਨੌਰਾਂ ਦਾ ਵਰਣਨ ਕਰਦੈ ਹਾਂ, ਜੋ ਸਮੁੰਦ੍ਰ ਵਿਚ ਰੰਹਦੇ ਹਨ, ਭਾਂਵੇ ਥਲ ਪੁਰ ਤੁਰ ਸਕਦੇ ਹਨ, ਪਰ ਵੇਲੇ ਸਿਰ, ਅਰ ਬਿਨਾ ਪਾਣੀ ਦੀ ਮਛੀ ਦੇ ਵਾਂਙੂ ਘਸਟੀਂਦੇ ਹੋਏ, ਅਰ ਦੁੱਧ ਪਿਲਾਉਣ ਵਾਲੇ ਜਨੌਰਾਂ ਵਾਂਲੂ ਉਨ੍ਹਾਂ ਦਾ ਲਹੂ ਥੀ ਗਰਸ ਤੇ ਲਾਲ ਹੁੰਦਾ ਹੈ, ਪਰ ਪੌਣ ਵਿਚ ਸਾਹ ਲੀਤੇ ਬਿਨਾਂ ਜੀਉਂ ਨਹੀਂ ਸਕਦੇ, ਇਨ੍ਹਾਂ