(੮੮)
ਦਾ ਸਰੀਰ ਵਖਰੀ ਢਾਂਚ ਦਾ ਹੁੰਦਾ ਹੈ, ਅਰ ਅਜਿਹਾ ਕਿ ਪਾਣੀ ਵਿਚ ਜਿਧਰ ਚਾਹੁਣ ਝਟ ਮੁੜ ਜਾਣ, ਅਜਿਹਾ ਨਾ ਹੁੰਦਾ, ਤਾਂ ਇਹ ਆਪਣੇ ਸ਼ਿਕਾਰ ਮਛੀਆਂ ਨੂੰ ਕਿਕਰ ਫੜਦੇ, ਲੰਮੀ ਦੇਹ ਇਸ ਪੁਰ ਸਮੂਰ, ਅਰ ਕੁਝ ਕਰੜੇ ਵਾਲ, ਨਿੱਕੀ ਜਿਹੀ ਪੂਛ, ਛੋਟੀਆਂ ੨ ਚਾਰ ਟੰਗਾਂ, ਉਂਗਲਾਂ ਝਿਲੀ ਨਾਲ ਮੜ੍ਹੀਆਂ ਹੋਈਆਂ, ਤਰਨ ਵੇਲੇ ਪੱਕੇ ਚੱਪਿਆਂ ਦਾ ਕੰਮ ਦਿੰਦੀਆਂ ਹਨ, ਪਿਛਲੀਆਂ ਟੰਗਾਂ ਪਿਛੇ ਨੂੰ ਮੁੜੀਆਂ ਹੋਈਆਂ, ਟੰਗਾਂ ਤੇ ਪੂਛ ਦੇ ਵਿਚ ਝੱਲੀ ਜਿਹੀ ਹੁੰਦੀ ਹੈ, ਕੰਨ ਨਿਕੇ ੨ ਹੁੰਦੇ ਹਨ, ਜਦ ਚਾਹੁਣ ਮੀਟ ਸਕਦੇ ਹਨ, ਭਈ ਪਾਣੀ ਵਿੱਚ ਸੌਖਿਆਂ ਹੀ ਚੁਭੀ ਮਾਰ ਸਕਣ, ਹੋਠਾਂ ਪੁਰ ਲੰਮੀਆਂ ਮੁੱਛਾਂ ਹੁੰਦੀਆਂ ਹਨ, ਅਰ ਉਂਗਲਾਂ ਵਾਂਙੂ ਉਨ੍ਹਾਂ ਵਿਚ ਛੁਹਣ ਦੀ ਸਮਰਥਾ ਹੁੰਦੀ ਹੈ, ਇਨ੍ਹਾਂ ਦਾ ਗੁਜਾਰਾ ਬਾਹਲਾ ਮਛੀਆਂ ਦੇ ਮਾਂਸ ਪੁਰ ਹੈ, ਜਦ ਜਾਗਦੇ ਹਨ, ਤਾਂ ਪਾਣੀ ਵਿਚ ਤਰਦੇ ਤੇ ਸੈਲਾਂ ਕਰਦੇ ਫਿਰਦੇ ਹਨ, ਧੁਪ ਸੇਕਣ, ਸੌਣ, ਜਾਂ ਬਚਿਆਂ ਨੂੰ ਦੁਧ ਪਿਲਾਉਣ ਦੀ ਲਈ ਥਲ ਪੁਰ ਬੀ ਆ ਜਾਂਦੇ ਹਨ॥
ਪਰਾਂ ਦੇ ਭਾਰ ਤੁਰਨ ਵਾਲੇ ਜਨੌਰਾਂ ਵਿਚ ਸੀਲ ਜਾਂ ਜਲਚਰ ਵੱਛਾ ਅਰ ਵਾਲਰਸ ਹਨ, ਜਲਚਰ ਵਛੇ ਦਾ ਹਾਲ ਤੁਸੀ ਚੌਥੀ ਪੋਥੀ ਵਿਚ ਪੜ੍ਹ ਚੁੱਕੇ ਹੋ, ਵਾਲਰਸ ਸੀਲ ਨਾਲੋਂ