ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮)

ਦੀ ਪਿੱਠ ਪੁਰ ਕੰਡੇ ਹੁੰਦੇ ਹਨ, ਅਰ ਬਾਜਿਆਂ ਦੀ ਪਿੱਠ ਪੁਰ ਮੱਛੀ ਦੇ ਚਾਨਿਆਂ ਵਰਗੇ ਛਿਲੜ, ਬਹੁਤ ਸਾਰੇ ਤਾਂ ਧਰਤੀ ਪੁਰ ਰੰਹਦੇ ਹਨ, ਪਰ ਕਈਆਂ ਦੇ ਹੱਥਾਂ ਵਿੱਚ ਝਿੱਲੀ ਹੁੰਦੀ ਹੈ, ਜੋ ਪਰਾਂ ਦਾ ਕੰਮ ਦਿੰਦੀ ਹੈ,ਓਹ ਪੌਣ ਵਿਚ ਉੱਡ ਸੱਕਦੇ ਹਨ, ਬੱਚਿਆਂ ਦੇ ਹੱਥ ਪੈਰ ਨਿਰੇ ਪੂਰੇ ਸੱਛੀ ਵਾਂਙੂ ਪੈਰਾਂ ਦਾ ਕੰਮ ਦਿੰਦੇ ਹਨ, ਅਰ ਓਹ ਪਾਣੀ ਵਿੱਚ ਰਹ ਸੱਕਦੇ ਹਨ, ਬਹੁਧਾ ਉਨ੍ਹਾਂ ਦੇ ਮੂੰਹ ਵਿੱਚ ਦੰਦ ਹੁੰਦੇ ਹਨ, ਪਰ ਕਈ ਅਜਿਹੇ ਬੀ ਹਨ ਕਿ ਜਿਨ੍ਹਾਂ ਨੂੰ ਦੰਦ ਨਹੀਂ ਹੁੰਦੇ ॥
ਹੁਣ ਅਸੀਂ ਤੁਹਾਨੂੰ ਉਨਾਂ ਦੀਆਂ ਕੁਝ ਜਾਤਾਂ ਦਾ ਸਮਾਚਾਰ ਸੁਣਾਉਂਦੇ ਹਾਂ,ਜਿਹਾਕੁ ਸੈਨਾ ਦਾ ਸਰਦਾਰ ਆਪਣੀ ਫੌਜ ਨੂੰ ਕ੍ਰਮ ਅਰ ਚੰਗੇ ਪ੍ਰਬੰਧ ਨਾਲ ਰੱਖਨ ਲਈ ਪਲਟਣਾਂ ਤੇ ਕੰਪਨੀਆਂ ਵਿੱਚ ਵੰਡਿਆ ਕਰਦੇ ਹਨ,ਇਕੁਰ ਜੀਵਾਂ ਦੀ ਵਿਦਯਾ ਜਾਣਨ ਹਾਰਿਆਂ ਨੇ ਦੁਧ ਪਿਲਾਉਣ ਵਲੇ ਜਨੌਰਾਂ ਨੂੰ ਚੌਦਾਂ ਜਾਤਾਂ ਵਿਚ ਵੰਡਿਆ ਹੈ, ਪਹਲੇ ਦੁਹੱਥੇ ਜਨੌਰ ਜਾਣਦੇ ਹੋ ਓਹ ਕੌਣ ਹਨ ? ਤੁਸੀਂ ਆਪ ਅਰਥਾਤ ਮਨੁਖ । ਤੁਸੀਂ ਅਚਰਜ ਹੋਵੋਗੇ ਕਿ ਆਦਮੀ ਨੂੰ ਬੀ ਜਨੌਰਾਂ ਵਿੱਚ ਲੈ ਲਿਆ ਹੈ, ਪਰ ਅਚੰਭਾ ਨਾ ਕਰੋ, ਜਿਕੁਰ ਤੁਹਾਡੇ ਮੂੰਹ, ਹੱਥ, ਨੱਕ, ਕੰਨ, ਅਰ ਹੋਰ ਅੰਗ ਹਨ, ਇਕੁਰ ਹੋਰ ਜਨੌਰਾਂ ਦੇ ਬੀ ਹਨ, ਜਿਕੁਰ, ਖੋਤੀ,