ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੯)

ਬਹੁਤ ਵੱਡਾ ਹੁੰਦਾ ਹੈ, ਪਰ ਸੀਲ ਜਿਹਾ ਚਤਰ ਨਹੀਂ ਹੁੰਦਾ, ਇਸ ਦੇ ਜਬਾੜੇ ਵਿੱਚੋਂ ਦੋ ਦੰਦ ਬਾਹਰ ਨੂੰ ਨਿਕਲੇ ਹੋਏ ਹੁੰਦੇ ਹਨ, ਅਰ ਦੋ ਦੋ ਫੁਟ ਤੀਕ ਲੰਮੇ ਹੁੰਦੇ ਹਨ, ਹਰ ਦੰਦ ਪੰਜ ਸੇਰ ਦੇ ਲਗਭਗ ਤੋਲ ਵਿਚ ਹੁੰਦਾ ਹੈ, ਇਨ੍ਹਾਂ ਦੰਦਾਂ ਦਾ ਗੁਣ ਇਹ ਹੈ, ਕਿ ਓਹ ਆਪਣੇ ਭਾਰੇ ਬਿਡੌਲ ਸਰੀਰ ਨੂੰ ਸੌਖਿਆਂ ਹੀ ਪਾਣੀ ਵਿਚੋਂ ਕਢਕੇ ਬਰਫ ਵਿੱਚ ਲੈ ਜਾ ਸੱਕਦਾ ਹੈ, ਇਨ੍ਹਾਂ ਨਾਲ ਆਪਣੀ ਰਾਖੀ ਕਰ ਸਕਦਾ ਹੈ, ਅਰ ਰੇਤਲੀ ਮੱਛੀ ਨੂੰ ਰੇਤ ਵਿਚੋਂ ਪੁੱਟ ਕੇ ਕੱਢ ਸਕਦਾ ਹੈ॥

ਵਾਲਰਸ ਸੌ ਸੌ ਦੋ ਦੋ ਸੌ ਇਕੱਠੇ ਸਮੁੰਦ੍ਰ ਵਿਚ ਤਰਦੇ ਫਿਰਦੇ ਹਨ ਜਾਂ ਬਰਫ ਪੁਰ ਚੜ੍ਹ ਆਉਂਦੇ ਹਨ, ਕੁਝ ਚਿਰ ਖੇਡਦੇ ਰੰਹਦੇ ਹਨ, ਫੇਰ ਸੌਂ ਜਾਂਦੇ ਹਨ, ਪਰ ਇੱਕ ਵਾਲਰਸ ਸਦਾ ਚੌਕੀਦਾਰੀ ਕਰਦਾ ਹੈ, ਅਰ ਬਾਕੀ ਸੁੱਤੇ ਰੰਹਦੇ ਹਨ, ਉਹ ਇਕ ਇਕ ਦੋ ਦੋ ਮਿੰਟਾਂ ਪਿਛੋਂ ਗਿੱਚੀ ਚੁਕ ਕੇ ਪੌਣ ਨੂੰ ਸੁੰਘਦਾ ਰੰਹਦਾ ਹੈ, ਜਿਥੋਂ ਕਿਸੇ ਦੀ ਮੁਸ਼ਕ ਆਈ ਚੁਕੰਨਾ ਹੋਕੇ ਭਜਦਾ ਹੈ, ਕਿੰਉ ਜੋ ਹੋਰ ਵਾਲਰਸ ਇੱਕ ਦੂਜੇ ਉਤੇ ਗਡ ਮਡ ਇੰਉ ਸੌਂਦੇ ਹਨ, ਜਿਕੁਰ ਕੁੱਤੀ ਦੇ ਕਤੂਰੇ, ਇੱਕ ਦੇ ਭੱਜਣ ਨਾਲ ਸਭੇ ਹੁਸ਼ਿਆਰ ਹੋ ਜਾਂਦੇ ਹਨ, ਅਰ ਭਜਦੇ ਹਨ, ਇਸ ਵੇਲੇ ਵਡਾ ਤਮਾਸ਼ਾ ਹੁੰਦਾ ਹੈ, ਇੱਕ ਨੀਂਦਰੋ ਜਾਗੇ ਹੋਏ, ਫੇਰ