ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)

ਡਰੇ ਹੋਏ, ਅਰ ਸਭ ਪੁਰ ਅਚਰਜ ਇਹ ਕਿ ਡੀਲ ਬਿਢਥੀ, ਚੰਗੀ ਤਰ੍ਹਾਂ ਡਿਗਦੇ ਹਨ, ਭੁਆਟੜੀਆਂ ਖਾਂਦੇ ਹਨ, ਹਾਂ ਡਿਗਦੇ ਢੰਹਦੇ ਸਮੁੰਦ੍ਰ ਵਿਚ ਜਾ ਹੀ ਪੈਂਦੇ ਹਨ॥

ਵਾਲਰਸ ਦਾ ਸ਼ਿਕਾਰ ਹੁੰਦਾ ਤੇ ਚਰਬੀ ਲਈ ਹੁੰਦਾ ਹੈ, ਇਸ ਦੇ ਦੰਦ ਦੰਦ ਖੰਦ ਨਾਲੋਂ ਬੀ ਚੰਗੇ ਹੁੰਦੇ ਹਨ, ਅਰ ਚਰਬੀ ਵਿਚੋਂ ਚੰਗਾ ਤੇਲ ਨਿਕਲਦਾ ਹੈ, ਗ੍ਰੀਨਲੈਂਡ ਟਾਪੂ ਦੇ ਵਸਣੀਕ ਵਾਲਰਸ ਥੋਂ ਵਡਾ ਲਾਭ ਲੈਂਦੇ ਹਨ, ਦੰਦਾਂ ਥੋਂ ਮੱਛੀਆਂ ਫੜਨ ਦੀਆਂ ਕੁੰਡੀਆਂ, ਆਂਦ੍ਰਾਂ ਥੋਂ ਜਾਲ, ਖੱਲ ਦੇ ਕੱਪੜੇ ਬਨਾਉਂਦੇ ਹਨ, ਅਰ ਮਾਸ ਖਾਂਦੇ ਹਨ॥

ਪਰ ਇਸ ਦਾ ਸ਼ਿਕਾਰ ਕੋਈ ਖੇਡ ਨਹੀਂ ਹੈ, ਕਈ ਵਾਰੀ ਅਜਿਹਾ ਹੋਇਆ ਹੈ, ਕਿ ਵਾਲਰਸ ਨੈ ਸ਼ਿਕਾਰੀਆਂ ਦੀਆਂ ਬੇੜੀਆਂ ਪੁਰ ਹੱਲਾ ਕਰਕੇ ਉਨ੍ਹਾਂ ਨੂੰ ਮੂਧਿਆਂ ਕਰ ਦਿਤਾ ਹੈ, ਇਕ ਸ਼ਿਕਾਰੀ ਲਿਖਦਾ ਹੈ, ਕਿ ਅਸੀਂ ਇਨ੍ਹਾਂ ਦੇ ਸ਼ਿਕਾਰ ਲਈ ਛੇਤੀ ੨ ਬੇੜੀਆਂ ਲਈ ਜਾਂਦੇ ਸਾਂ, ਕਿ ਸਾਮਣਿਓਂ ਦੇਖਿਆ ਕਿ ਢੇਰ ਸਾਰੇ ਵਾਲਰਸ ਬਰਫ ਪੁਰ ਖੇਡ ਰਹੇ ਹਨ, ਇਸ ਲਈ ਅਸਾਂ ਆਪਣੀ ਬੇੜੀ ਹੋਰ ਬੀ ਛੇਤੀ ਤੋਰੀ, ਅਰ ਉਥੇ ਪਹੁੰਚੇ, ਓਹ ਆਪਣੀਆਂ ਖੇਡਾਂ ਵਿਚ ਅਜਿਹੇ ਮਸਤ ਸਨ, ਕਿ ਚੌਕੀ