ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/93

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)

ਨੈ ਸੰਘ ਵਿਚ ਗੋਲੀ ਮਾਰੀ, ਸਰਦਾਰ ਦੇ ਮਰਦੇ ਹੀ ਸਾਰੇ ਭਜ ਗਏ, ਅਰ ਸਾਡੀ ਜਾਨ ਬਚੀ॥

ਸੁੰਡ ਵਾਲੇ ਜਨੌਰ

ਤੁਸੀਂ ਪਹਲੇ ਪੜ੍ਹ ਚੁਕੇ ਹੋ,ਕਿ ਸੁੰਡ ਵਾਲੇ ਜਨੌਰ ਓਹ ਹੁੰਦੇ ਹਨ, ਜਿਨਾਂ ਦਾ ਨਕ ਬਹੁਤ ਲੰਮਾ ਤੇ ਮੁੜਨ ਵਾਲਾ ਹੁੰਦਾ ਹੈ, ਇਸ ਨੂੰ ਸੁੰਡ ਕੰਹਦੇ ਹਨ, ਹੁਣ ਇਸ ਭਾਂਤ ਵਿਚ ਨਿਰਾ ਹਾਥੀ ਮਿਲਦਾ ਹੈ, ਪਰ ਪਹਲੇ ਕਈ ਜਨੌਰ ਸੁੰਡ ਵਾਲੇ ਹੁੰਦੇ ਸਨ, ਹੁਣ ਹਾਥੀ ਬੀ ਨਿਰੈ ਅਫਰੀਕਾ, ਹਿੰਦੁਸਤਾਨ, ਲੰਕਾ ਤੇ ਬ੍ਰਹਮਾਂ ਵਿਚ ਲੱਭਦਾ ਹੈ, ਪਰ ਪਹਲੇ ਕਈ ਦੇਸ਼ਾਂ ਵਿਚ ਹੁੰਦਾ ਸੀ॥

ਹਾਥੀ ਦੀ ਡੀਲ ਬਹੁਧਾ ਅਠ ਨੌਂ ਫੁਟ ਥੋਂ ਉੱਚੀ ਨਹੀਂ ਹੁੰਦੀ, ਇਨ੍ਹਾਂ ਦੀਆਂ ਟੰਗਾਂ ਦੀ ਬਣਤ ਵਡੀ ਅਚਰਜ ਹੈ, ਅਰਥਾਤ ਨਿਰੀ ਸਿਧੀ ਹੁੰਦੀ ਹੈ, ਇਸੇ ਕਰਕੇ ਏਹ ਛਾਲ ਨਹੀਂ ਮਾਰ ਸਕਦੇ, ਹਾਥੀ ਦੇ ਪੈਰਾਂ ਵਿਚ ਪੰਜ ਉਂਗਲਾਂ ਹੁੰਦੀਆਂ, ਹਨ, ਹਿੰਦੁਸਤਾਨ ਵਿਚ ਜੋ ਹਾਥੀ ਹੁੰਦੇ ਹਨ, ਇਸ ਦੇ ਅਗਲੇ ਪੈਰ ਦੀ ਇਕ ਉਂਗਲ ਵਿਚ ਅਰ ਪਿਛਲੇ ਪੈਰਾਂ ਦੀਆਂ ਚਾਰ ਉਂਗਲਾਂ ਵਿਚ ਸੁੰਮ ਲਗੇ ਹੁੰਦੇ ਹਨ, ਤਲੀਆਂ ਦੀ ਖੱਲ ਬਹੁਤ ਕਰੜੀ ਹੁੰਦੀ ਹੈ, ਅਰ ਇੱਸੇ ਨੂੰ ਧਰਤੀ ਪੁਰ ਟੇਕਦਾ ਤੁਰਦਾ