ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੩)

ਹੈ, ਅਰ ਇਹ ਕਾਰਣ ਹੈ ਕਿ ਇਸਦੇ ਤੁਰਨ ਵਿਚ ਰਤਾ ਬੀ ਖੜਾਕ ਨਹੀਂ ਹੁੰਦਾ॥

ਇਸ ਦੇ ਅੰਗਾਂ ਵਿਚ ਸਭ ਥਾਂ ਅਚਰਜ ਚੀਜ ਇਸਦੀ ਸੁੰਡ ਅਥਵਾ ਨੱਕ ਹੈ, ਨਾਸਾਂ ਦੇ ਛੇਕ ਛੇਕੜ ਤੀਕ ਹਨ, ਇਨਾਂ ਨਾਲ ਪਾਣੀ ਉਪਰ ਨੂੰ ਖਿਚਦਾ ਹੈ, ਪੀਣਾ ਹੁੰਦਾ ਹੈ ਤਾਂ ਪੀ ਲੈਂਦਾ ਹੈ, ਜੇ ਖੇਡਣਾ ਹੁੰਦਾ ਹੈ, ਤਾਂ ਸਿਰ ਜਾਂ ਪਿਠ ਪੁਰ ਪਾ ਲੈਂਦਾ ਹੈ, ਸੁੰਡ ਵਿਚ ਫੜਨ ਦੀ ਸਮਰਥਾ ਬੀ ਹੈ, ਅਰ ਉਸ ਦੇ ਅੰਤ ਪੁਰ ਇਕ ਨਿੱਕੀ ਉਂਗਲ ਜਿਹੀ ਲਗੀ ਹੁੰਦੀ ਹੈ, ਜਿਸ ਨਾਲ ਉਹ ਘਾਹ ਦੇ ਤੀਲੇ ਤੇ ਪੈਸੇ ਤੀਕ ਚੁੱਕ ਸਕਦਾ ਹੈ, ਪਹਲਾਂ ਗ੍ਰਾਹ ਬੀ ਸੁੰਡ ਨਾਲ ਹੀ ਚਕਦਾ ਹੈ, ਫੇਰ ਮੂੰਹ ਤਕ ਲੈ ਜਾਂਦਾ ਹੈ, ਸੁੰਡ ਵਿਚ ਚਾਲੀ ਹਜਾਰ ਥੋਂ ਵਧੀਕ ਪਠੇ ਹੁੰਦੇ ਹਨ; ਜਿਨ੍ਹਾਂ ਦ੍ਵਾਰਾ ਉਹ ਇਸ ਨੂੰ ਵਡਿਆਂ ਛੋਟਿਆਂ ਕਰ ਸਕਦਾ ਹੈ, ਉਪਰ ਹੇਠਾਂ ਇਧਰ ਉਧਰ ਫਿਰਾ ਸਕਦਾ ਹੈ, ਅਰ ਹਰ ਤਰ੍ਹਾਂ ਮੋੜ ਸਕਦਾ ਹੈ॥

ਇਡੀ ਵਡੀ ਸੁੰਡ ਦੇ ਸੰਭਾਲਣ ਲਈ ਸਿਰ ਬੀ ਬਹੁਤ ਵਡਾ ਤੇ ਤਕੜਾ ਹੁੰਦਾ ਹੈ, ਮਗਜ ਤਾਂ ਨਿਕਾ ਜਿਹਾ ਹੈ, ਪਰ ਉਸ ਦੇ ਦੁਆਲੇ ਦੀਆਂ ਹਡੀਆਂ ਵੱਡੀਆਂ ਹਨ, ਇਸ ਲਈ ਭਾਂਵੇ ਹਾਥੀ ਦੇ ਸਿਰ ਨੂੰ ਦੋ ਦੋ ਚਾਰ ਚਾਰ ਗੋਲੀਆਂ ਲੱਗਣ