ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/95

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੪)

ਤਾਂ ਬੀ ਉਸ ਨੂੰ ਖਬਰ ਨਹੀਂ ਹੁੰਦੀ; ਕਾਰਣ ਇਹ ਹੈ ਕਿ ਮਗਜ਼ ਤੀਕ ਨਹੀਂ ਪਹੁੰਚਦੀਆਂ, ਉਪਰ ਦੀਆਂ ਹਡੀਆਂ ਵਿਚ ਹੀ ਰਹ ਜਾਂਦੀ ਹੈ ਤਾਂ ਮਸਤਕ ਪੁਰ ਇਕ ਅਜਿਹੀ ਥਾਂ ਹੈ ਕਿ ਜੇ ਉੱਥੇ ਗੋਲੀ ਲੱਗੇ ਤਾਂ ਸਿੱਧੀ ਮਗਜ਼ ਵਿਚ ਪਹੁੰਚਦੀ ਹੈ, ਅਰ ਹਾਥੀ ਝਟ ਮਰ ਜਾਂਦਾ ਹੈ, ਹਾਥੀ ਦੀ ਇਕ ਹੋਰ ਅਚਰਜ ਵਸਤ ਇਸ ਦੇ ਦੰਦ ਹਨ, ਉਪਰਲੇ ਜਬਾਹੜਿਆਂ ਵਿਚ ਦੋ ਵਡੇ ੨ ਦੰਦ ਹਨ, ਅਰ ਸਾਰੀ ਉਮਰ ਵਧਦੇ ਰੰਹਦੇ ਹਨ, ਇਨ੍ਹਾਂ ਨੂੰ ਹਾਥੀ ਦੰਦ ਜਾਂ ਦੰਦ ਬੰਦ ਕੰਹਦੇ ਹਨ, ਏਹ ੴ ਸਤ ਫੁਟ ਲੰਮੇ ਹੁੰਦੇ ਹਨ, ਭਾਰੇ,ਨਿੱਗਰ, ਤੋਲ ਵਿਚ ਤੀਹ ਸੇਰ ਥੋਂ ਡੇਢ ਮਣ ਤਕ॥

ਹਾਥੀ ਦੰਦ ਜਾਂ ਦੰਦ ਬੰਦ ਵਡਮੁੱਲੀ ਵਸਤ ਹੈ, ਇਸ ਪੁਰ ਜਿਲਾ ਚੰਗੀ ਹੋ ਸਕਦੀ ਹੈ, ਇਸ ਲਈ ਕਾਚੂਆਂ ਦੇ ਦਸਤੇ, ਡਬੇ, ਡਬੀਆਂ, ਸੰਦੂਖ, ਸੰਦੂਖੜੀਆਂ, ਹੋਰ ਸੈਂਕੜੇ ਚੀਜਾਂ ਬਣਦੀਆਂ ਹਨਚੰਗੇ ਹਾਥੀ ਦੰਦ ਦੀ ਜੋੜੀ ਦਾ ਮੁਲ ਚਾਰ ਪੰਜ ਸੌ ਰੁਪਯਾ ਹੈ, ਹਿੰਦੁਸਤਾਨ ਵਿਚ ਨਿਰੇ ਹਾਥੀ ਨੂੰ ਹੀ ਦੰਦ ਹੁੰਦੇ ਹਨ, ਹਬਣੀ ਨੂੰ ਨਹੀਂ ਹੁੰਦੇ, ਲੰਕਾ ਵਿਚ ਕਈਆਂ ਹਾਥੀਆਂ ਦੇ ਬੀ ਨਹੀਂ ਹੁੰਦੇ॥

ਹਾਥੀ ਜੰਗਲੀ ਹੋਵੇ ਭਾਂਵੇ ਘਰੇਲੂ ਦੁਹਾਂ ਵਿਚ ਚਤੁਰਾਈ ਦੇਖਣ ਜੋਗ ਹੈ, ਜੰਗਲੀ ਹਾਥੀ ਟੋਲੀਆਂ ਦੀਆਂ ਟੋਲੀਆਂ ਕਠੇ