ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੫)

ਹੋਕੇ ਘਣੇ ਜੰਗਲਾਂ ਵਿਚ ਰੰਹਦੇ ਹਨ, ਅਰ ਇਉਂ ਤੁਰਦੇ ਹਨ, ਕਿ ਨਾ ਪੈਰਾਂ ਦਾ ਖੜਾਕ ਹੁੰਦਾ ਹੈ ਨਾ ਪੜ੍ਹ ਖੜਕਦਾ ਹੈ, ਸ਼ਿਕਾਵੀ ਇਨ੍ਹਾਂ ਦੇ ਫੜਨ ਨੂੰ ਟੋਏ ਪਟਦੇ ਹਨ, ਪਰ ਹਥਨੀਆਂ ਜੋ ਅੱਗੇ ਚਲਦੀਆਂ ਹਨ, ਧਰਤੀ ਨੂੰ ਸੁੰਡ ਨਾਲ ਕੁਟਦੀਆਂ ਤੇ ਟੋਹੰਦੀਆਂ ਜਾਂਦੀਆਂ ਹਨ, ਅਰ ਜਿਥੋਂ ਟੋਆ ਹੁੰਦਾ ਹੈ, ਬਹੁਧਾ ਜਾਣ ਜਾਂਦੀਆਂ ਹਨ॥

ਪਾਲੇ ਹੋਏ ਹਾਥੀ ਸ਼ਿਕਾਰ ਸਵਾਰੀ ਅਰ ਭਾਰ ਚੁੱਕਣ ਦੇ ਕੰਮ ਆਉਂਦੇ ਹਨ, ਤੀਜੀ ਪੋਥੀ ਵਿਚ ਤੁਸੀਂ ਉਨ੍ਹਾਂ ਦੇ ਫੜਨ ਦੀ ਡੌਲ ਪੜੀ ਹੈ, ਇਥੇ ਅਸੀ ਤੁਹਾਨੂੰ ਉਹ ਦੇ ਸਿਧਿਆਂ ਕਰਨ ਦੀ ਡੌਲ ਸਮਝਾਉਂਦੇ ਹਾਂ, ਪਹਲਾਂ ਨਵੇਂ ਹਾਥੀ ਨੂੰ ਦੋ ਬ੍ਰਿਛਾਂ ਦੇ ਵਿਚਕਾਰ ਬੰਨਦੇ ਹਨ, ਪਹਲੇ ਪਹਲ ਉਹ ਬਹੁਤ ਅੜਾਉਂਦਾ ਤੇ ਹਥ ਪੈਰ ਮਾਰਦਾ ਹੈ, ਪਰ ਦੋ ਚਹੁੰ ਦਿਨਾਂ ਵਿਚ ਵਾਦੀ ਪੈ ਜਾਂਦੀ ਹੈ, ਫੇਰ ਉਸਨੂੰ ਰੱਸਿਆਂ ਨਾਲ ਜਕੜਦੇ ਹਨ, ਅਰ ਮਹਉਤ ਰੱਸੀ ਫੜ ਕੇ ਗਿੱਚੀ ਪੁਰ ਬੈਠਦਾ ਹੈ, ਕਿ ਸੁਟ ਨਾ ਦੇਵੇ, ਫੇਰ ਦੋ ਪਲੇ ਹੋਏ ਹਾਥੀਆਂ ਵਿਚ ਇਸ ਨੂੰ ਬਾਹਰ ਲੈ ਜਾਂਦੇ ਹਨ, ਇਕ ਮਨੁਖ ਨੇਜਾ ਲਈ ਇਸ ਦੇ ਪਿਛੇ ਰੰਹਦਾ ਹੈ, ਭਈ ਹੁਕਮ ਨਾਲ ਠਹਰਨਾ ਤੇ ਮੋੜ ਪੁਰ ਮੁੜਨਾ ਸਿਖਾਵੇ, ਮਹਾਉਤ ਬੀ ਹਰ ਮੋੜ ਪੁਰ ਆਪਣੇ