ਪੰਨਾ:ਪੰਜਾਬੀ ਦੀ ਪੰਜਵੀਂ ਪੋਥੀ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੬)

ਪੱਟਾਂ ਨਾਲ ਉਸ ਦੀ ਗਿੱਚੀ ਘੁਟਦਾ ਅਰ ਸਿਰ ਵਿਚ ਅੰਕਸ, ਚੋਭਦਾ ਰੰਹਦਾ ਹੈ, ਭਈ ਸੈਨਤ ਸਮਝਿਆ ਕਰੇ, ਗੋਡਿਆਂ ਦੇ ਭਾਰ ਬੈਠਣਾ ਇੰਉ ਸਿਖਾਉਂਦੇ ਹਨ, ਕਿ ਪਹਿਲੇ ਪੰਜ ਛੀ ਛੁਟ ਡੂੰਘੇ ਪਾਣੀ ਵਿਚ ਇਸ ਨੂੰ ਲੈ ਜਾਂਦੇ ਹਨ, ਕਿਉ ਜੋ ਹਾਥੀ ਨੂੰ ਪਾਣੀ ਨਾਲ ਬਹੁਤ ਪਿਆਰ ਹੈ, ਉਹ ਉਸ ਵਿਚ ਬੈਠ ਜਾਂਦਾ ਹੈ, ਫੇਰ ਦੋ ਦੋ ਤਿਨ ਤਿਨ ਫੁਟ ਡੂੰਘੇ ਪਾਣੀ ਵਿਚ ਲਿਆਉਂਦੇ ਹਨ, ਅਰ ਉਥੇ ਉਹ ਬੈਠਣ ਲਗਦਾ ਹੈ, ਇਕੁਰ ਹੋਲੀ ੨ ਸੈਨਤ ਨਾਲ ਧਰਤੀ ਪੁਰ ਬੈਠਣਾ ਬੀ ਸਿਖ ਜਾਂਦਾ ਹੈ, ਧਰਤੀ ਥੋਂ ਕੋਈ ਚੀਜ ਚਕਣੀ ਇੰਉ ਸਿਖਾਉਂਦੇ ਹਨ, ਕਿ ਪਹਿਲਾਂ ਕੋਈ ਚੀਜ ਰੱਸੀ ਨਾਲ ਬੰਨ੍ਹ ਦਿੰਦੇ ਹਨ, ਉਹ ਉਸ ਦੀਆਂ ਟੰਗਾਂ ਨਾਲ ਟਕਰਦੀ ਜਾਂਦੀ ਹੈ, ਹਾਥੀ ਅੱਕ ਕੇ ਉਸ ਨੂੰ ਸੰਡ ਨਾਲ ਚਕ ਲੈਂਦਾ ਹੈ, ਕੁਝ ਚਿਰ ਇਕੁਰ ਹੀ ਕਰਦੇ ਰੰਹਦੇ ਹਨ, ਇਥੋਂ ਤੀਕ ਕਿ ਫੇਰ ਉਹ ਚੀਜਾਂ ਨੂੰ ਰੱਸੀ ਨਾਂ ਬੀ ਬੱਧੀ ਹੋਵੇ ਚੱਕਣ ਲਗ ਜਾਂਦਾ ਹੈ!!

ਅਫਰੀਕਾ ਵਿਚ ਹਾਥੀਆਂ ਨੂੰ ਸਿਖਾਉਂਦੇ ਨਹੀਂ, ਹਾਥੀ ਦੰਦ ਵਾਸਤੇ ਮਾਰਦੇ ਹਨ, ਉਥੋਂ ਤੇ ਹਿੰਦੁਸਤਾਨ ਦੇ ਹਾਥੀਆਂ ਵਿਚ ਫਰਕ ਹੈ, ਅਫਰੀਕਾ ਦੇ ਹਾਥੀ ਹਿੰਦੁਸਤਾਨ ਦੇ ਹਾਥੀਆਂ ਨਾਲੋਂ ਡੀਲ ਵਿਚ ਵਡੇ ਹੁੰਦੇ ਹਨ, ਅਰ ਉਨ੍ਹਾਂ ਦੇ ਕੰਨ ਬੀ