ਪੰਨਾ:ਪੰਜਾਬੀ ਪੱਤਰ ਕਲਾ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

४२

ਪੰਜਾਬੀ ਪੱਤਰ ਕਲਾ

ਮੈਗਜ਼ੀਨ', ਨਾਮੀ ਜੋ ਪਤਰਕਾਵਾਂ ਨਿਕਲੀਆਂ ਉਨ੍ਹਾਂ ਵਿਚੋਂ ਰਾਜਨੀਤਕ ਇਕ ਵੀ ਨਹੀਂ ਸੀ।

ਫਿਰ ਵੀ ਪਰਸਿਧ ਦੇਸ ਭਗਤ ਮਹਾਤਮਾ ਤਿਲਕ ਦੇ ਜੇਲ੍ਹ ਜਾਣ ਤੇ ਸਰਦਾਰ ਅਜੀਤ ਸਿੰਘ ਨੂੰ ਦੇਸ ਨਿਕਾਲਾ ਦਿੱਤੇ ਜਾਣ ਕਾਰਣ ਪੰਜਾਬ ਵਿਚ ਕਾਫੀ ਰਾਜਸੀ ਗਹਿਮਾ ਗਹਿਮ ਪੈਦਾ ਹੋ ਗਈ। ਇਸ ਤੋਂ ਬਿਨਾ ਗੁਰਦਵਾਰਾ ਰਕਾਬ ਗੰਜ, ਦਿੱਲੀ ਦੀ ਕੰਧ ਢਾਹੀ ਜਾਣ ਕਰਕੇ ਸਿੱਖਾਂ ਵਿਚ ਹੋਰ ਵੀ ਜੋਸ਼ ਫੈਲ ਗਿਆ। ਉਪਰੋਂ ਕਿਰਪਾਨ ਉਤੇ ਪਾਬੰਦੀ ਲਾ ਦਿੱਤੀ ਤੇ ਅਮਰੀਕਾ ਤੋਂ ਮੁੜ ਕੇ ਆਏ ਸਿੱਖਾਂ ਉਤੇ ਕਲਕੱਤੇ ਦੇ ਬਜਬਜ ਘਾਟ ਤੇ ਗੋਲੀ ਚਲਾਈ ਗਈ।

ਸਿੱਖਾਂ ਨੇ ਕਿਰਪਾਨ ਦੀ ਆਜ਼ਾਦੀ ਅਤੇ ਗੁਰਦਵਾਰਾ ਰਕਾਬਗੰਜ ਬਾਰੇ ਜੱਦੋ ਜਹਿਦ ਸ਼ੁਰੂ ਕੀਤੀ। ਇਸੇ ਸਮੇ ਅਮਰੀਕਾ ਵਿਚ ਹਿੰਦੁਸਤਾਨੀਆਂ ਨੇ ਗਦਰ ਪਾਰਟੀ ਕਾਇਮ ਕੀਤੀ ਜਿਸ ਦੇ ਪਰਬੰਧ ਹੇਠ ਉਥੋਂ ਹੀ 'ਹਿੰਦੁਸਤਾਨ ਗਦਰ' ਨਾਮੀ ਸਮਾਚਾਰ ਪੱਤਰ ਨਿਕਲਿਆ। ਪੰਜਾਬ ਵਿਚ ਅਗਾਂਹ ਵਧੂ ਧੜੇ ਵਲੋਂ ਇਸ ਸਮੇ ‘ਪੰਥ ਸੇਵਕ’ ‘ਸ਼ਹੀਦ’ ਅਤੇ ‘ਪੰਜਾਬੀ ਸੂਰਮਾ' ਨਾਮੀ ਪੱਤਰ ਅਰੰਭ ਹੋਏ। ਏਨੇ ਨੂੰ ਸੰਨ ੧੯੧੪ ਦਾ ਯੂਰਪ ਦਾ ਯੁੱਧ ਛਿੜ ਪਿਆ ਜਿਸ ਲਈ ਸਰਕਾਰ ਅੰਗ੍ਰੇਜ਼ੀ ਨੇ ਲੰਮੀ ਸੋਚ ਕੇ ਗੁਰਦਵਾਰਾ ਰਕਾਬਗੰਜ ਦੇ ਮਾਮਲੇ ਨੂੰ ਜਿਵੇਂ ਕਿਵੇਂ ਕਰ ਕੇ ਨਜਿੱਠਿਆ ਤੇ ਕਿਰਪਾਨ ਦੀ ਆਜ਼ਾਦੀ ਦੇ ਕੇ ਸਿੱਖਾਂ ਨੂੰ ਸ਼ਾਂਤ ਕੀਤਾ। ਫੌਜੀ ਭਰਤੀ ਦੇ ਪਰਚਾਰ ਲਈ ਇਸ ਸਮੇਂ ਸਰਕਾਰ ਵਲੋਂ ਸ਼ਿਮਲੇ ਤੋਂ 'ਫ਼ੌਜੀ' ਅਖਬਾਰ ਨਿਕਲਿਆ।

ਇਸ ਸਮੇਂ ਜੋ ਹੋਰ ਅਖਬਾਰ ਛਪਣੇ ਸ਼ੁਰੂ ਹੋਏ ਉਹ ਇਹ ਹਨ-'ਪੰਜਾਬ ਰੀਪੋਰਟਰ’, ‘ਵੈਦ ਰਾਜ’, ‘ਫੁਲਵਾੜੀ, ‘ਨਾਮ ਦੇਵ ਪੱਤਰ’, ‘ਟੈਂਪ੍ਰੈਂਸ ਮੈਗਜ਼ੀਨ' ‘ਜੀਵਨ ਸੁਧਾਰ', ‘ਸੁਖਦਾਤਾ, ‘ਇਸਤ੍ਰੀ ਸੁਧਾਰ-ਪੱਤਰ’, ‘ਗਿਆਨ', ‘ਪੰਜਾਬ ਦਰਪਣ', ‘ਸੱਚ ‘ਖੰਡ’ ‘ਚੰਦ੍ਰ, ‘ਸੁਖ ਜੀਵਨ’, ‘ਪੰਥ ਹਿਤਕਾਰੀ, ‘ਚਕਿਤਸਾ ਦਰਪਣ, ‘ਭੁਜੰਗਣ ਪੱਤ੍ਰ’, ‘ਵਿਦਿਆ',‘ਇਸਤ੍ਰੀ ‘ਸੁਧਾਰ', ‘ਸੁਘੜ ਸਹੇਲੀ’ ਅਤੇ ‘ਗੁਰਮਤ ਪ੍ਰਚਾਰ ਮੈਗਜ਼ੀਲ’ ਆਦਿ।