ਪੰਨਾ:ਪੰਜਾਬੀ ਪੱਤਰ ਕਲਾ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਗਰਿਤ ਦਾ ਸਮਾਂ

੪੫

ਸਪਤਾਹਕ

ਪੰਜਾਬ ਕੇਸਰੀ-

ਭਾਈ ਰਲਾ ਸਿੰਘ ਦੇ ਪਰਬੰਧ ਹੇਠ ੨੦ ਅਪ੍ਰੈਲ, ਸੰਨ ੧੯੦੭ ਨੂੰ ਪੰਜਾਬ ਕੁਮਰਸ਼ਲ ਪ੍ਰੈਸ ਅੰਮ੍ਰਿਤਸਰ ਵਿਚ ਛਪਣਾ ਅਰੰਭ ਹੋਇਆ। ਇਹ ਪੱਤਰ ਬਹੁਤਾ ਚਿਰ ਨਹੀਂ ਚਲ ਸਕਿਆ।

ਸਿਵਲ ਮਿਲਟਰੀ ਅਖਬਾਰ-

ਫ਼ਰਵਰੀ, ੧੯੦੬ ਵਿਚ ਕੋਇਟੇ ਤੋਂ ਨਿਕਲਿਆ। ਕਰਜ਼ਨ ਪ੍ਰੈਸ, ਕੋਇਟਾਂ ਵਿਚੋਂ ਭਾਈ ਸਰੂਪ ਸਿੰਘ ਦੀ ਐਡੀਟਰੀ ਹੇਠ ਹਰੇਕ ਅੰਗਰੇਜ਼ੀ ਮਹੀਨੇ ਦੀ ੧,੮,੧੬,ਤ ੨੪ ਤਾਰੀਖ਼ ਨੂੰ ਛਪਦਾ ਸੀ। ਇਸ ਦੇ ਮਾਲਕ ਭਾਈ ਪੋਹੂ ਸਿੰਘ ਸਨ । ਸੰਨ ੧੯੦੬ ਤੋਂ ਸੰਨ ੧੯੧੦ ਤਕ ਚਾਰ ਸਾਲ ਚੱਲਿਆ।

ਪਰੇਮ-

ਭਾਈ ਪ੍ਰੇਮ ਸਿੰਘ ਦੀ ਐਡੀਟਰੀ ਹੇਠ ੨੦ ਜੇਠ, ਸੰਮਤ ੧੯੬੬ ਬਿਕ੍ਰਮੀ (ਸੰਨ ੧੯੦੯) ਨੂੰ ਫ਼ੀਰੋਜ਼ਪੁਰ ਤੋਂ ਆਰੰਭ ਹੋਇਆਂ। ਇਹ ਪੱਤਰ ਹਿਮਤ ਪੈਸ ਵਿਚ ਛਪਦਾ ਸੀ। ਸਾਲਾਨਾ ਚੰਦਾ ਤਿੰਨ ਰੁਪਏ ਸੀ।

ਬੀਰ-

ਸੰਨ ੧੯੦੬ ਵਿਚ ਐਸ. ਐਸ. ਚਰਨ ਸਿੰਘ ਦੇ ਯਤਨ ਨਾਲ ਅੰਮ੍ਰਿਤਸਰ ਤੋਂ ਹਫ਼ਤਾਵਾਰ ਜਾਰੀ ਹੋਇਆ। ਸੰਨ ੧੯੧੦ ਵਿਚ ਪੰਦਰਾਂ ਰੋਜ਼ਾ ਸੰਨ ੧੯੧੧ ਵਿਚ ਮਹੀਨੇ ਵਿਚ ਤਿੰਨ ਵਾਰ, ਅਤੇ ੧੯੧੨ ਵਿਚ ਹਫ਼ਤੇਵਾਰ ਛਪਦਾ ਰਿਹਾ। ਸੰਨ ੧੯੧੩-੧੪ ਵਿਚ ਇਹ ਅਖ਼ਬਾਰ ਕੁਝ ਚਿਰ ਰੋਜ਼ਾਨਾ ਤੇ ਫੇਰ ਦਿਨ ਵਿਚ ਦੋ ਵਾਰ ਭੀ ਪਰਕਾਸ਼ਤ ਹੁੰਦਾ ਰਿਹਾ| ਥੋੜੇ ਚਿਰ ਪਿੱਛੋਂ ਮੁੜ , ਹਫ਼ਤੇਵਾਰੀ ਛਪਣ ਲੱਗਾ।


ਸੰਨ ੧੯੧੪ ਵਿਚ ਕਾਮਾ ਗਾਟਾ ਮਾਰੂ ਜਹਾਜ਼' ਦੇ ਹੱਕ ਵਿਚ ਲੇਖ