ਪੰਨਾ:ਪੰਜਾਬੀ ਪੱਤਰ ਕਲਾ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬

ਪੰਜਾਬੀ ਪੱਤਰ ਕਲਾ

ਲਿਖਣ ਕਰ ਕੇ ਇਸ ਅਖ਼ਬਾਰ ਦੇ ਐਡੀਟਰ ਤੋਂ ਇਕ ਹਜ਼ਾਰ ਰੁਪਏ ਦੀ ਜ਼ਮਾਨਤ ਮੰਗੀ ਗਈ ਜਿਸ ਕਰਕੇ ਇਹ ਬੰਦ ਹੋ ਗਿਆ। ਇਸੇ ਸਮੇ ਐਸ. ਐਸ. ਚਰਨ ਸਿੰਘ ਜੀ ਇਸ ਦੇ ਨਾਲੋਂ ਆਪਣਾ ਸਬੰਧ ਤੋੜ ਗਏ। ਸਰਦਾਰ ਮੁਤਾਬ ਸਿੰਘ ‘ਬੀ’ ਦੇ ਜਤਨ ਨਾਲ ਸੰਨ ੧੯੧੯ ਵਿਚ ਫੇਰ ਇਹ ਪੱਤਰ ਨਵੇਂ ਸਿਰੇ ਜਾਰੀ ਹੋਇਆ, ਪਰ ਇਕ ਗਰਮਾ ਗਰਮ ਲੇਖ ਲਿਖਣ ਬਦਲੇ ਹਕੂਮਤ ਵਲੋਂ ਜ਼ਮਾਨਤ ਮੰਗੀ ਗਈ ਤੇ ਪਰਚਾ ਬੰਦ ਹੋ ਗਿਆ।

ਇਸ ਤੋਂ ਪਿੱਛੋਂ ਪੂਰੇ ੨੮ ਸਾਲਾਂ ਬਾਅਦ ਸੰਨ ੧੯੪੭ ਵਿਚ ਇਹ ਅਖ਼ਬਾਰ ਫੇਰ ਛਪਣਾ ਆਰੰਭ ਹੋਇਆ। ਪਹਿਲਾਂ ਇਸ ਦੇ ਸੰਚਾਲਕ ਭਾਈ ਮਤਾਬ ਸਿੰਘ ‘ਬੀਰ’ ਸਨ ਤੇ ਪਿਛੋਂ ਉਨ੍ਹਾਂ ਦੇ ਪੁੱਤ ਸਰਦਾਰ ਗੁਰਚਰਨ ਸਿੰਘ ‘ਸਾਖੀ ਬੀ.ਏ. ਇਸ ਨੂੰ ਐਡਿਟ ਕਰਦੇ ਰਹੇ। ਇਹ ਅਖ਼ਬਾਰ ਉਨ੍ਹਾਂ ਦੇ ਆਪਣੇ ਨਰਿੰਦਰ ਪ੍ਰੈਸ ਨਾਮੀ ਛਾਪੇਖ਼ਾਨੇ ਵਿਚ ਛਪਦਾ ਸੀ। ਸਾਲਾਨਾ ਚੰਦਾ-ਛੇ ਰੁਪਏ ਦੇਸ ਤੇ ਅਠ ਰੁਪਏ ਪਰਦੇਸ ਸੀ। ਅਜ ਕਲ ਇਹ ਪੱਤਤ ਬੰਦ ਹੈ।

ਪੰਜਾਬੀ-

੧ ਜਨਵਰੀ ਸੰਨ ੧੯੧੦ ਨੂੰ ਆਰੰਭ ਹੋਇਆ। ਐਡੀਟਰ ਸਰਦਾਰ ਨੱਥਾ ਸਿੰਘ ਸਨ। ਲੁਦਿਆਣੇ ਖਾਲਸਾ ਪ੍ਰੈਸ ਵਿਚ ਛਪਦਾ ਸੀ ਤੇ ਸਾਲਾਨਾ ਚੰਦਾ ਤਿੰਨ ਰੁਪਏ ਸੀ, ਦੋ ਸਾਲ ਚਲਦਾ ਰਿਹਾ।

ਪਟਿਆਲਾ ਗਜ਼ਟ-

ਸਰਕਾਰ ਪਟਿਆਲਾ ਦੇ ਇਸ ਗਜ਼ਟ ਦਾ ਅਰੰਭ ੧੬ ਜੇਠ, ਸੰਮਤ ੧੯੬੭ . ਨਾਨਕ ਸ਼ਾਹੀ ੪੪੧, ਮੁਤਾਬਿਕ ੨੯ ਮਈ ਸੰਨ ੧੯੦੧ ਨੂੰ ਹੋਇਆ । ਇਹ ਇਕ ਰਿਆਸਤ ਵੱਲੋਂ ਗੁਰਮੁਖੀ ਅੱਖਰਾਂ ਵਿਚ ਪੰਜਾਬੀ ਬੋਲੀ ਦਾ ਪਹਿਲਾ ਸਮਾਚਾਰ ਪੱਤਰ ਸੀ। ਇਸ ਦੀ ਪਾਲਿਸੀ ਦਾ ਪਤਾ ਇਸੇ ਗਜ਼ਟ ਦੇ ਪਹਿਲੇ ਪਰਚੇ' ਦੇ ਨਿਮਨ ਲਿਖਤ ਸ਼ਬਦਾਂ ਵਿੱਚੋਂ ਲਗਦਾ ਹੈ:-

"ਉਂ ਤਾਂ ਹਰ ਦੇਸ਼ ਵਿਚ, ਪ੍ਰੰਤੂ ਹਿੰਦੁਸਤਾਨ ਵਿਚ ਵਿਸ਼ੇਸ਼ਤਾ ਨਾਲ ਏਸ਼ ਗਲ ਦੀ ਵੱਡੀ ਭਾਰੀ ਲੋੜ ਹੈ ਕਿ ਰਾਜਾ ਦੇ ਓਹ ਸ਼ੁਭ ਭਾਵ ਜੋ ਉਸਦੇ ਦਿਲ