(੧੧੩)
ਜਾਂ ਕੁੜੀਆਂ ਚੋਪੜਿਆਂ ਦੇ ਮਹੱਲੇ ਨੂੰ ਤੁਰੀਆਂ ਤਾਂ ਅੱਗੋਂ ਇੱਕ ਜੱਟਾਂ ਦੀ ਧੁਮੀੜ ਆਉਂਦੀ ਦੇਖਕੇ ਇੱਕ ਕੰਧ ਨਾਲ਼ ਬਗਲ ਖੜੀਆਂ ਹੋ ਗਈਆਂ। ਇੱਕ ਕੁੜੀ ਨੇ ਉਨ੍ਹਾਂ ਜੱਟਾਂ ਤੇ ਪੁੱਛਿਆ ਬੇ ਭਾਈ ਤੁਸੀਂ ਕੱਠੇ ਹੋਕੇ ਕਿੱਥੇ ਚਲੇ ਹੋਂ?
ਉਨ੍ਹਾਂ ਵਿੱਚੋਂ ਇੱਕ ਬੁੱਢਾ ਜੇਹਾ ਬੇਲਿਆ ਬੇਬੇ ਤੈਂ ਨੂੰ ਕੀ ਦੱਸਿਯੇ ਹਾਕਮਾਂ ਨੇ ਚਿੱਤੜੀਂ ਡਾਂਗ ਦਿੱਤੀ ਉੱਠ ਤੁਰੇ ਕੁੰਹ ਆਖਣੇ ਦੀ ਗੱਲ ਹੋਵੇ ਤਾਂ ਆਖਿਯੇ ਨਾ। ਇੱਕ ਹੋਰ ਓਪਰਾ ਜੇਹਾ ਜੱਟ ਬਜਾਰ ਵਿੱਚ ਖੜਾ ਸੌਦਾ ਲੈਂਦਾ ਸਾ ਉਨ ਉਸ ਬੁੱਢੇ ਨੂੰ ਆਖਿਆ ਸਿੱਖਾ ਬੁਰਿਓਂ ਔਖਾ ਬੇਲਦਾ ਹੈਂ ਤਾਂ ਬੀ ਸੁਣਾਉ ਤਾਂ ਸਹੀ ਤੁਹਾ ਨੂੰ ਕੀ ਬਿਪਤਾ ਬਣੀ ਅਰ ਤੁਹਾਡੇ ਘਰ ਕੇਹੜੇ ਪਿੰਡ ਹਨ?
ਉਨ੍ਹੀਂ ਜੱਟੀਂਂ ਇੱਕੋ ਵਾਰ ਆਖਿਆ ਭਰਾਵਾ ਨਾ ਪੁੱਛ ਕੱਲ੍ਹ ਪਰਸੋਂ ਤੇ ਸਾਡੇ ਪਿੰਡ ਇੱਕ ਫਰੰਗੜਾ ਜੇਹਾ ਆਣ ਉੱਤਰਿਆ ਹੈ ਓਨ ਪਿੰਡ ਐਹਾ ਜਿਚ ਕਰ ਛੱਡਿਆ ਹੈ ਕਿ ਨਾ ਪੁੱਛ। ਅਹਾਂ ਅੱਜੁ ਅੰਮ੍ਰਿਤ ਵੇਲੇ ਓਨ ਇੱਕ ਮੋਰ ਨੂੰ ਬਦੂਕ ਮਾਰਕੇ ਮਾਰ ਸਿੱਟਿਆ ਸਾ। ਐਸ ਮੁੰਡੇ ਦੇ ਮੂੰਹੋਂ ਨਿੱਕਲਿਆ ਭਈ ਹਜੂਰ ਤੁਸੀਂ ਏਹ ਮੋਰ ਕਿੱਦਾਂ ਮਾਰ ਸਿੱਟਿਆ ਏਹ ਤਾਂ ਸਾਡਾ ਰੱਖਿਆ ਹੋਇਆ ਸਾ ਉਸ ਫਰੰਗੀ ਨੇ ਭਾਈ ਏਸ ਮੁੰਡੇ ਨੂੰ ਲੈਂਦਿਆਂ ਹੀ ਘੜ ਕੱਢਿਆ ਅਰ ਫੇਰ ਸੱਚਾ ਹੋਣ ਨੂੰ ਅੱਗਲ਼ਬਾਂਢੀ ਠਾਣੇ ਲਿਖ ਭੇਜਿਆ ਕਿ ਮੈਹਰਮ ਪੁਰੇ ਦਿਆਂ ਜੱਟਾਂ ਨੇ ਸਾਡੀ ਅਬਰੋ ਲਾਹੀ ਹੈ। ਭਾਈਆ ਅੱਜੁ ਛਾਹ ਵੇਲੇ ਸੁਪਾਹੀ ਜਾਕੇ ਸਾ ਨੂੰ ਘੇਰ ਲਿਆਇਆ ਹੈ ਹੁਣ ਠਾਣੇ ਨੂੰ ਚਲੇ ਜਾਂਦੇ ਹਾਂ॥
ਉਸ ਨੇ ਕਿਹਾ ਭਈ ਏਹੁ ਕਿੱਦਾਂ ਮੰਨ ਲਇਯੇ ਤੁਹਾਡੇ ਮੁੰਡੇ ਨੇ ਕੁੰਹ ਵਧੀਕੀ ਜ਼ਰੂਰ ਕੀਤੀ ਹੋਣੀ ਹੈ ਨਹੀਂ ਤਾ ਰੀਣਕੁ ਗੱਲ ਪਿੱਛੇ ਉਹ ਠਾਣੇ ਨਾ ਲਿਖਦਾ॥
ਜੱਟੀਂਂ ਕਿਹਾ ਭਈਆ ਤੂੰ ਜੱਟ ਭਿਰਾਉ ਦਿੱਸਦਾ ਹੈਂ ਤੈਥੋਂ ਕੀ
o