(੧੧੪)
ਲੁਕੋ ਹੈ ਇਹ ਮੁੰਡਾ ਬਡੀ ਗਦੂਤ ਹੈ ਸੁਣਦੇ ਹੈਂ ਭਈ ਸਹੁਰੇ ਦਾ ਉਸ ਸਾਹਬ ਦੇ ਚੱਡਿਆਂ ਨੂੰ ਜਾ ਪਿਆ ਅਰ ਭੁਇ ਪਰ ਸਿੱਟਕੇ ਕੋਈ ਘੜੀ ਸਾਰੀ ਉਸ ਨੂੰ ਬਾਹਣ ਵਿੱਚ ਗੋਥਲ਼ਦਾ ਰਿਹਾ। ਭਈਆ ਕੀ ਜਾਣਿਯੇ ਹੁਣ ਕੀ ਪੇਸ਼ ਆਊ?
ਉਸ ਜੱਟ ਨੇ ਕਿਹਾ ਹਾਂ ਹੋਰ ਐਮੈਂ ਕਿੱਦਾਂ ਤੁਸੀਂ ਸੱਭੋ ਪਕੜੇ ਜਾਂਦੇ? ਫੇਰ ਆਖਿਆ ਤੁਸੀਂ ਮੈਂ ਨੂੰ ਇਹ ਲੜੀ ਤਾ ਫੜਾਬੋ ਭਈ ਓਹ ਕੋਈ ਕਰਾਨੀ ਸਾ ਕੇ ਕੋਈ ਸਾਹਬ ਲੋਕ ਸਾ?
ਜੱਟੀਂ ਕਿਹਾ ਭਈ ਦਿੱਸਦਾ ਤਾ ਕੋਈ ਕਰਾਨੀ ਜੇਹਾ ਹੀ ਹੈ ਪਰ ਹੂਤ ਹੂਤ ਬਡੀ ਕਰਦਾ ਹੈ। ਆਖਦੇ ਹੈਨ ਕਿ ਕੋਈ ਫਲੌਰ ਦੇ ਰੇਲ ਘਰ ਵਿੱਚੋਂ ਹੈ। ਓਏ ਸਿੱਖਾ ਭਾਮਾਂ ਕੋਈ ਹੋਵੇ ਪਰ ਸਾ ਨੂੰ ਤਾ ਸਹੁਰੇ ਨੇ ਹਾਲ ਖਸਮਾਂ ਦੇ ਬੁਲਾ ਭੇਜਿਆ ਨਾ!
ਉਸ ਜੱਟ ਨੇ ਪੁੱਛਿਆ ਫੇਰ ਹੁਣ ਤੁਹਾਡੀ ਕਿੱਦਾਂ ਸਲਾਹ ਹੈ?
ਜੱਟੀਂ ਕਿਹਾ ਚੌਧਰੀ ਕਿੱਕੂੰ ਦੱਸਿਯੇ ਜੇਹੜੀ ਬਾਹਗੁਰੂ ਕਰੇ। ਹੱਛਾ ਜਾਨੇ ਹਾਂ ਜਿੱਦਾਂ ਹੋਊ ਦੇਖ ਲਮਾਂਗੇ। ਸੁਣਦੇ ਹਾਂ ਭਈ ਠਾਣੇਦਾਰ ਭਲਾਮਾਣਸ ਅਰ ਕਿਸੇ ਦੀ ਉਬਰੋਂ ਤੀਕੁ ਨਹੀਂ ਆਉਂਦਾ ਕੁੰਹ ਪੈਸਾ ਪਾਉਲਾ ਮੂੰਹ ਮਲ਼ਕੇ ਦੇਖਾਂਗੇ ਹੋਰ ਕੀ ਵੱਸ ਹੈ ਅਸੀਂ ਤਾਂ ਭਰਾਵਾ ਬਾਬੇ ਜੁਆਹਰ ਸਿੰਘ ਦਾ ਸਵਾ ਰੁਪੈਯੇ ਦਾ ਕੜਾਹ ਪ੍ਰਸਾਦ ਬੀ ਸੁੱਖਿਆ ਹੈ। ਨਾਲ਼ੇ ਲੱਖਾਂ ਦੇ ਦਾਤੇ ਦੀ ਛਿੰਝ ਭੀ ਘੁਲ਼ਾਉਣੀ ਮੰਨੀ ਹੈ ਸੋ ਕੋਈ ਤਾ ਬਹੁੜੇ ਹੀਗਾ॥
ਉਸ ਜਿਮੀਦਾਰ ਨੇ ਕਿਹਾ ਸਿੱਖੋਂ ਬਾਹੜੂ ਤਾ ਜਰੂਰ ਪਰ ਤੁਸੀਂ ਜੇਹੜੀਆਂ ਥਾਂ ਥਾਂ ਟੰਗਾਂ ਅੜਾਉਂਦੇ ਹੋ ਇਹ ਗੱਲ ਹੱਛੀ ਨਹੀਂ। ਤੁਸੀਂ ਮੈਂ ਨੂੰ ਗੁਰੂ ਕੇ ਸਿੱਖ ਦਿਖਾਲ਼ੀ ਦਿੰਦੇ ਹੋ ਫੇਰ ਸਿੱਖ ਹੋਕੇ ਲੱਖਾਂ ਦੇ ਦਾਤੇ ਭੜੂਏ ਨੂੰ ਵਿੱਚ ਘਸੋੜਨਾ ਤਾ ਹੱਛਾ ਨਹੀਂ ਨਾ। ਤੁਹਾ ਨੂੰ ਤਾ ਏਕ ਨਰੰਕਾਰ ਪਰ ਭਰੋਸਾ ਰੱਖਣਾ ਚਾਹਿਯੇ॥
ਜੱਟੀਂ ਆਖਿਆ ਓ ਭਈ ਚੌਧਰੀ ਹੈ ਤਾ ਸੱਚੁ ਪਰ ਦੇਖੇਂ ਨਾ