ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੫)

ਅਸੀਂ ਦੁਨੀਆਂਦਾਰਾਂ ਤੇ ਇੱਕ ਗੱਲ ਪਰ ਬੈਹਿ ਨਹੀਂ ਹੁੰਦਾ। ਇੱਥੇ ਏਹ ਗੱਲਾਂ ਹੋ ਹੀ ਰਹੀਆਂ ਸੀਆਂ ਕਿ ਅੱਗੇ ਤੇ ਦੋ ਮਨੁੱਖ ਇਨ੍ਹਾਂ ਦੇ ਨਾਲ਼ ਦੇ ਆਕੇ ਆਖਣ ਲੱਗੇ ਚੱਲੋ ਤਾਇਆ ਮੁੜ ਚਲੋ ਗੁਰੂ ਭਲੀ ਕਰ ਦਿੱਤੀ ਹੈ। ਠਾਣੇਦਾਰ ਨੂੰ ਅਸੀਂ ਪੱਚੀ ਰੁਪੈਯੇ ਦੇ ਕੇ ਗੱਲ ਰਫੂੰ ਦਫੂੰ ਕਰਾ ਦਿੱਤੀ ਹੈ। ਚਲੋ ਹੁਣ ਕੁੰਹ ਖਤਰਾ ਨਹੀਂ। ਇਹ ਸੁਣਕੇ ਸਭ ਰਾਜੂ ਹੋਏ ਅਰ ਬੋਲੇ ਛਿਆਬਸੇ ਓਏ ਮੁੰਡਿਓ ਤੁਸੀਂ ਤਾ ਰੱਖ ਦਿਖਾਲ਼ੀ ਹੈ ਭਈਆ ਸਾਡਾ ਸਾਹੁ ਸੁੱਕਦਾ ਜਾਂਦਾ ਸਾ। ਹੋਊ ਪੱਚੀ ਰੁਪੈਯੇ ਸਹੁਰੇ ਕੀ ਝਾਂਠ ਦਾ ਬਾਲ਼ ਹਨ ਲੱਖ ਗਨੀਮਤ ਐਸ ਗੱਲ ਦੀ ਸਮਝੋ ਜੋ ਕੁਛ ਜਰੀਮਾਨਾ ਨਹੀਂ ਲੱਗਾ। ਭਈਆ ਜੇ ਇੱਕ ਰੁਪੈਯਾ ਬੀ ਲੱਗ ਜਾਂਦਾ ਤਾਂ ਸਾਰੀ ਉਮਰਾ ਨੂੰ ਦਾਗੀ ਹੋ ਜਾਂਦੇ।

ਹੁਣ ਇਕ ਮੁੰਡੇ ਨੇ ਘਰ ਆਕੇ ਆਪਣੇ ਪੇਉ ਨੂੰ ਆਖਿਆ ਬਾਪੂ ਆਲਾ ਸਿੰਘ ਦੇ ਮੁਕੱਦਮੇ ਵਿੱਚ ਜੋ ਗੁਰੂ ਜੁਆਹਰ ਸਿੰਘ ਦਾ ਕੜਾਹ ਪਰਸਾਦ ਤੁਸੀਂ ਸੁੱਖਿਆ ਸੀ ਉਹ ਕੌਣ ਦਿਨ ਹੋਏ ਤੁਸਾਂ ਦਿੱਤਾ ਨਹੀਂ। ਬਹੁਤ ਸਾਰੇ ਮੁੰਡੇ ਸਾਡੇ ਪਿੰਡ ਤਿਆਰ ਹੋਏ ਹਨ ਜੇ ਆਖੋਂ ਤਾਂ ਮੈਂ ਬੀ ਜਾ ਆਵਾਂ ਨਾਲ਼ੇ ਸੁੱਖ ਉਤਾਰ ਆਊਂਗਾ॥

ਬਾਪੂ ਨੇ ਕਿਹਾ ਆਂਹਦਾ ਤਾ ਸੱਚ ਹੈਂ ਲੈ ਸਵਾ ਰੁਪੈਯੇ ਦਾ ਕੜਾਹ ਕਰਾਕੇ ਸਿੱਖਾਂ ਨੂੰ ਛਕਾ ਦੇਖੀਂ। ਹੁਣ ਮੇਹਰ ਸਿੰਘ ਕਈਆਂ ਗਭਰੂਆਂ ਦੇ ਨਾਲ਼ ਖਟਕੜਾਂ ਦੇ ਮੇਲੇ ਗਿਆ। ਮੇਲੇ ਵਿਚ ਵੜਦਿਆਂ ਹੀ ਜੱਟਾਂ ਦੇ ਮੁੰਡਿਆਂ ਨੂੰ ਭੂਤਨਾ ਚੜ੍ਹ ਗਿਆ। ਜਿੱਥੇ ਚਾਰ ਜੱਟੀਆਂ ਦੇਖਦੇ ਖੌਰੂ ਪਾਉਣ ਲੱਗ ਜਾਂਦੇ। ਕੋਈ ਕੱਛ ਵਿੱਚ ਤੰਦਵਾਲਾ ਤੂੰਬਾ ਲੈਕੇ ਬਜਾਉਣ ਡਿਹਾ ਅਰ ਕਿਨੇ ਹੱਥ ਵਿੱਚ ਢੱਡ ਅਰ ਖੰਜਰੀ ਲੈਕੇ ਲਗੋਜਿਆਂ ਨਾਲ਼ੇ ਮਿਲਾਈ ਕੋਈ ਉਨ੍ਹਾਂ ਵਿਚੋਂ ਬੋਲੀਆਂ ਪਾਉਣ ਲੱਗ ਪਿਆ। ਜਿਉਂ ਜਿਉਂ ਜੱਟੀਂ ਉਨ੍ਹਾਂ ਨੂੰ ਗਾਉਂਦੇ ਬਜਾਉਂਦੇ ਡਿੱਠਾ ਤਿਉਂ ਤਿਉਂ ਟੋਟੇ ਹੋਣ ਲਗੇ॥

ਜਾਂ ਘੁੰਮ ਘੁੰਮਕੇ ਥੱਕ ਗਏ ਤਾਂ ਉਨਾਂ ਵਿੱਚੋਂ ਪੰਜ ਸੱਤ ਬੁੱਢੇ ਇੱਕ