(੧੧੮)
ਦੋ ਕਿਆਰੇ ਸਿੰਜ ਦਿੱਤੇ। ਭਈਆ ਕਿੰਉ ਨਾ ਹੋਵੇ ਗਭਰੂਆਂ ਦੀ ਦੂਰ ਬਲਾਈਂ। ਜਦੋਂ ਅਸੀਂ ਗਭਰੂ ਹੁੰਦੇ ਸੇ ਤਾਂ ਅਸੀਂ ਬੀ ਹੱਥ ਦਿਖਾਲ਼ ਬਹਿੰਦੇ ਸੇ॥
ਇੱਕ ਜੱਟ ਨੇ ਪਾਸੋਂ ਕਿਹਾ ਭਈਆ ਗਭਰੇਡਾ ਏਸੇ ਦਾ ਨਾਮ ਹੈ ਜੁਰਾਣਾ ਮਨੁੱਖ ਜੋ ਚਾਹੇ ਸੋ ਕਰੇ ਜੋਰ ਬਡਾ ਬਸ਼ਰਮ ਹੁੰਦਾ ਹੈ। ਅਸੀਂ ਤੁਹਾ ਨੂੰ ਆਪਣੀ ਸੁਣਾਉਂਦੇ ਹੈਂ। ਇੱਕ ਬਾਰ ਮੈਂ ਆਪਣੀ ਸਾਹੁਰੀ ਗਿਆ ਤਾਂ ਓਥੇ ਪਿੰਡ ਦੇ ਗੋਇਰੇ ਜਿਮੀਦਾਰ ਖੂਹ ਚਲਾਉਂਦੇ ਥੇ। ਦੂਰੋਂ ਹੀ ਮੈਂ ਨੂੰ ਦੇਖਕੇ ਆਖਣ ਲਗੇ ਲੈ ਭਈ ਆਹ ਗਭਰੂ ਜੁਰਾਣਾ ਦਿੱਸਦਾ ਹੈ ਦੇਖਿਯੇ ਕੈਂ ਚੜਸ ਫਕੜਕੇ ਦਿਖਾਲ਼ੇ। ਲੈ ਬੀਰਾ ਉਨਾਂ ਦਾ ਐਉਂ ਆਖਣਾ ਅਰ ਮੈਂ ਨੂੰ ਰੋਹ ਚੜ੍ਹਨਾ। ਚੜਸ ਬੀ ਅਜੇ ਨਮਾਂ ਹੀ ਸਾ। ਅਰ ਰੱਬ ਝੂਠ ਨਾ ਬੁਲਾਵੇ ਪੂਰਾ ਨੋਆਂ ਮੁੱਠਾਂ ਦਾ ਬਾਰਾਂ ਮਣ ਪਾਣੀ ਪੈਣ ਵਾਲ਼ਾ ਹੋਊ। ਆਣਕੇ ਜੋ ਮੈਂ ਬਾਰੇ ਲਾਉਣ ਲੱਗਾ ਹਾਂ ਇੱਕ ਘੜੀ ਵਿੱਚ ਸਾਰਾ ਖੂਹ ਕੁੰਲ਼ਜ ਸਿੱਟਿਆ। ਭਈ ਗਭਰੂਓ ਹੋਰ ਤਾ ਬਡੀ ਬਾਹਵਾ ਬਾਹਵਾ ਹੋਈ ਪਰ ਜਾਂ ਓੜਕ ਦਾ ਬਾਰਾ ਮੈਂ ਲੈਣ ਲੱਗਾ ਤਾਂ ਮੇਰਾ ਲੰਗੋਟਾ ਖੁਲ੍ਹ ਗਿਆ। ਮੈਂ ਮਨ ਵਿੱਚ ਆਖਿਆ ਜਾਹ ਜਾਂਦੀਏ ਹੁਣ ਕੀ ਕਰਾਂ! ਭਈਆ ਕਰਤਾਰ ਨੇ ਉਸ ਵੇਲੇ ਮੈਂ ਥੋਂ ਅਹੀ ਸਰਾਈ ਕਿ ਇੱਕ ਹੱਥ ਨਾਲ਼ ਤਾ ਲੰਗੋਟਾ ਸੁਮ੍ਹਾਲ਼ਿਆ ਅਰ ਇੱਕ ਨਾਲ ਚੜਸ ਖਿਚਿਆ। ਸਹੁੰ ਗੁਰੂ ਦੀ ਉਸ ਵੇਲੇ ਜੇਹੜੀ ਛਿਆਬਸੀ ਬੀ ਮਿਲ਼ੀ ਹੈ, ਨਾ ਹੀ ਪੁੱਛ॥
ਫੇਰ ਇੱਕ ਅਧਖੜ ਜੇਹਾ ਬੁੱਢਾ ਬੋਲਿਆ ਚਾਚਾ ਨੋਧ ਸਿੰਹਾ ਤੂੰ ਤਾ ਓਤ ਵੇਲੇ ਗਭਰੂ ਜੁਆਨ ਹੋਮੇਂਗਾ ਅਸੀਂ ਤੈਂ ਨੂੰ ਆਪਣੀ ਹੁਣ ਦੀ ਗੱਲ ਸੁਣਾਉਂਦੇ ਹਾਂ ਜੇ ਗੁਰੂ ਕਾ ਲੋਕ ਹੈਂ ਤਾ ਸੱਚੋ ਸੱਚ ਕਰਕੇ ਜਾਣੀਂ।
ਨੋਧ ਸਿੰਹ ਨੇ ਕਿਹਾ ਨਹੀਂ ਓਏ ਗਭਰੂ ਜੁਆਨ ਕੀ ਹੋਣਾ ਸਾ ਆਂਹਾਂ ਅਹੁ ਜੇਹੜਾ ਨੀਂਗਰ ਖੜਾ ਹੈ ਓਸ ਸਾਨ ਅਜੇ ਲੈਰਾ ਹੀ ਸਾ