(੧੨੨)
ਬੁਰੇ ਰਾਹ ਚੱਲੇਂਗਾ ਤਾ ਗੋਲਾ ਆਪਣਾ ਕੀਤਾ ਪਾਮੇਂਗਾ ਸਾਡੀ ਕੁੰਹ ਬਾਹ ਨਹੀਂ॥
ਚੂਹੜ ਸਿੰਘ ਨੇ ਆਖਿਆ ਤਾਇਆ ਮੈਂ ਤਾ ਆਂਹਾਂ ਚੁੱਪ ਕਰੀਤਾ ਖੜਾ ਸਾ ਔਹ ਸੁਪਾਹੀ ਮੈਂ ਨੂੰ ਧਿਗਾਣੇ ਫੜਕੇ ਲੈ ਆਇਆ॥
ਬੁੱਢੇ ਨੇ ਗੁੱਸੇ ਨਾਲ਼ ਆਖਿਆ ਓਏ ਫਿਟ ਕੰਜਰੁ, ਸਹੁਰੀ ਦਿਆ ਇਹੁ ਸੁਪਾਹੀ ਕੀ ਤੇਰਾ ਕੁੰਹ ਬੈਰੀ ਸਾ ਜੋ ਚਾਣਚੱਕ ਫੜਕੇ ਲੈ ਆਇਆ? ਸਗੋਂ ਆਖੁ ਜੀ ਭਈ ਮੈਂ ਥੋਂ ਹੋ ਗਈ ਹੁਣ ਗੁਨਾਹ ਮਾਫ ਕਰੋ। ਸੱਗੋਂ ਅੱਗੇ ਤੇ ਚਉੜਾਂ ਕਰਦਾ ਅਰ ਸੱਚਾ ਹੋਣ ਨੂੰ ਮਰਦਾ ਹੈ॥
ਚੂਹੜ ਸਿੰਘ ਨੇ ਆਖਿਆ ਅੱਛਾ ਫੇਰ ਆਖਦੇ ਤਾ ਹੈਂ ਭਈ ਹੋ ਗਈ ਹੁਣ ਮਾਫ ਕਰੋ॥
ਬੁੱਢੇ ਨੇ ਆਖਿਆ ਲਵੋ ਜੀ ਸਰਦਾਰ ਜੀ ਹੁਣ ਤਾ ਪਛਤਾਉਂਦਾ ਹੈ ਆਪਣੀ ਮਿਹਰਬਾਨਗੀ ਕਰੋ॥
ਇਹ ਸੁਣਕੇ ਠਾਣੇਦਾਰ ਨੇ ਛੱਡ ਦਿੱਤਾ ਅਰ ਸਭੋ ਮੇਲੇ ਤੇ ਪਿਛੋਂ ਆਪਣਿਆਂ ਘਰਾਂ ਨੂੰ ਮੁੜੇ॥
ਰਾਹ ਵਿੱਚ ਮੁੰਡਿਆਂ ਨੇ ਉਸ ਬੁੱਢੇ ਨੂੰ ਆਖਿਆ ਭਈ ਤਾਇਆ ਕੋਈ ਬਾਤ ਪਾਉ ਜੋ ਬਾਟ ਕੱਟ ਹੋ ਜਾਵੇ॥
ਬੁੱਢੇ ਨੇ ਕਿਹਾ ਨਾ ਓਏ ਦਿਨ ਨੂੰ ਬਾਤਾਂ ਨਹੀਂ ਪਾਈ ਦੀਆਂ ਸਹੁਰੀ ਦਿਓ ਰਾਹੀਆਂ ਨੂੰ ਰਾਹ ਭੁੱਲ ਜਾਂਦਾ ਹੁੰਦਾ ਹੈ। ਲਓ ਤੁਹਾ ਨੂੰ ਹੋਰ ਗੱਲਾਂ ਨਸੀਹਤਾਂ ਦੀਆਂ ਸਿਖਾਲ਼ਦੇ ਹੈਂ। ਜੇ ਕੋਈ ਮਨੁੱਖ ਉਨ੍ਹਾਂ ਪਰ ਲੱਕ ਬੰਨ੍ਹ ਬੈਠੇ ਤਾਂ ਕਦੀ ਖਤਾ ਨਾ ਖਾਵੇ॥
ਮੁੰਡੇ ਬੋਲੇ ਹਾਹੜੇ ਭਈ ਤਾਇਆ ਓਹ ਤਾ ਸਾਨੂੰ ਜਰੂਰ ਸੁਣਾਉ॥
ਬੁੱਢੇ ਨੇ ਕਿਹਾ ਸਾਡੇ ਘਰ ਇੱਕ ਗ੍ਰੰਥੀ ਸਿੱਖ ਰਹਿੰਦਾ ਹੁੰਦਾ ਸਾ ਉਨ ਵਡੇ ਸ਼ਾਸਤ੍ਰ ਲਾਏ ਹੋਏ ਥੇ ਉਹ ਜਦੋਂ ਕਦੀ ਸੁੱਖਾ ਸਰਦਾਈ ਛਕ ਕੇ ਮੌਜ ਵਿੱਚ ਆਉਂਦਾ ਸਾ, ਸਾ ਨੂੰ ਐਹੀਆਂ ਜੇਹੀਆਂ ਨਸੀਹਤਾਂ ਸੁਣਾਉਂਦਾ ਹੁੰਦਾ ਸੀ। ਜੇਹੇ ਕੁ (ਤਿੰਨੇ ਕੰਮ ਵਡੇ ਕਸੂਤੇ। ਨੀਮੇਂ ਬੈਠੇ