ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੩)

ਉੱਚੇ ਮੂਤੇ। ਤੱਤਾ ਖਾਵੇ ਮਰੇ ਦੁਖਣੂਤੇ। ਰਾਹ ਜਾਂਦਾ ਸਰਕੜਾ ਸੂਤੇ॥)

ਇੱਕ ਮੁੰਡੇ ਨੇ ਕਿਹਾ ਨਾ ਭਈ ਭਾਇਆ ਸਹੁੰ ਗੁਰੂ ਦੀ ਇਹ ਗੱਲਾਂ ਤਾ ਸੱਚੋ ਹਨ। ਆਹਾਂ ਮੈਂ ਇੱਕ ਦਿਨ ਤੁਰਿਆ ਜਾਂਦਾ ਜਾਂਦਾ ਇੱਕ ਸਰਵਾਹੜ ਦੇ ਪੱਠੇ ਨੂੰ ਖਿੱਚ ਬੈਠਾ ਮੇਰੇ ਹੱਥ ਨੂੰ ਠੀਕ ਚੀਰਾ ਆਗਿਆ ਸਾ॥

ਬੁੱਢੇ ਨੇ ਆਖਿਆ ਨਾ ਫੇਰ ਆਉਣਾ ਨ ਸੋ ਚੀਰਾ। ਸੁਣ ਤੈਂ ਨੂੰ ਹੋਰ ਸੁਣਾਇਯੇ। (ਤਿੰਨੋ ਬੰਨ ਕੁਬੰਨ। ਮੈਂਹ ਡੱਬੀ ਭੇਡ ਭੂਸਲੀ ਦਾੜ੍ਹੀ ਵਾਲ਼ੀ ਰੰਨ।)

ਇੱਕ ਮੁੰਡਾ ਬੇਲਿਆ ਠੀਕ ਹੈ ਭਈ ਮਾਹਨ ਸਿੰਹ ਲੁਹਾਰ ਦੀ ਤੀਮੀ ਦੀ ਠੋਡੀ ਪਰ ਬਾਲ਼ ਹਨ ਤਦੇ ਓਹ ਕਿਸੇ ਨੂੰ ਵਾਰੇ ਨਹੀਂ ਆਉਣ ਦਿੰਦੀ॥

ਬੁੱਢੇ ਨੇ ਆਖਿਆ ਨਾ ਹੋਰ ਐਮੈਂ ਤਾ ਨਹੀਂ ਭਈਆ ਸਿਆਣੇ ਸਭ ਸੱਚੀਆਂ ਆਖ ਗਏ ਹਨ। ਸੁਣੋ ਹੋਰ ਸੁਣੋ (ਤਿੰਨੇ ਕੰਮ ਪੈਣ ਅਬੱਲੇ। ਨੰਗੀ ਪੈਰੀਂ ਗਾਹੇ ਸੱਲੇ। ਜੁਆਨ ਧੀ ਨੂੰ ਗੋਇਲ ਘੱਲੇ। ਦੌਲਤ ਬਾਝੁ ਕਚੈਹਿਰੀ ਮੱਲੇ॥)

ਇੱਕ ਮੁੰਡੇ ਨੇ ਪੁੱਛਿਆ ਭਾਇਆ ਗੋਇਲ ਕੀ? ਬੁੱਢੇ ਨੇ ਆਖਿਆ ਓਪਰੇ ਥਹਿੰ ਨੂੰ ਗੋਇਲ ਆਖੀਦਾ ਹੈ। ਸੁਣੋ ਹੋਰ ਸੁਣੋਂ (ਅੱਖਾਂ ਮੀਚ ਨਾ ਚੱਲੀਯੇ ਪੈ ਟੋਏ ਮਰਿਯੇ। ਵੱਡਾ ਬੋਲ ਨਾ ਬੋਲਿਯੋਂ ਕਰਤਾਰੋਂ ਡਰਿਯੇ) ਮੁੰਡਿਆਂ ਨੇ ਆਖਿਆ ਇਹ ਬੀ ਠੀਕ ਹੈ।

ਬੁੱਢੇ ਨੇ ਆਖਿਆ ਹੋਰ ਸੁਣਾਇਯੇ ਕੇ ਬਸ? ਮੁੰਡੇ ਬੋਲੇ ਬੱਸ ਕਿੰਉਂ ਸਗੋਂ ਬਾਟ ਨਿੱਬੜਦੀ ਹੈ।

ਬੁੱਢੇ ਨੇ ਆਖਿਆ ਲਓ ਹੋਰ ਬੀ ਲਓ ਅਸੀਂ ਗੱਲਾਂ ਦੇ ਪੁਲ਼ ਬੰਨ੍ਹ ਦੇਇਯੇ (ਖੇਤੇ ਜੱਟ ਨਾ ਛੇੜਿਯੇ ਹੱਟ ਉੱਤੇ ਕਿਰਾੜ। ਪੱਤਣ ਮੇਉਂ ਨਾ ਛੇੜਿਯੇ ਭੰਨ ਸਿੱਟੇ ਬੁਥਾੜ।)

ਏਹ ਗੱਲਾਂ ਸੁਣਕੇ ਇੱਕ ਮੁੰਡਾ ਬੋਲਿਆ ਤਾਇਆ ਓਹ ਭਾਈ ਜੀ ਤਾ ਇੱਕ ਵਾਰੀਂ ਮੈਂ ਬੀ ਦੇਖਿਆ ਸਾ। ਆਂਹਾਂ ਇੱਕ ਦਿਨ ਬਾਪੂ