(੧੩੦)
ਲਹੌਰੀਆ ਬੋਲਿਆ ਤਾਂ ਤੇ ਤੁਸਾਂ ਇਮਾਨਦਾਰ ਨਹੀਂ ਕੋਈ ਬਿਦਤੀ ਜਾਪਨੇ ਹੋਂ॥
ਉਨ੍ਹੀਂ ਆਖਿਆ ਖੈਰ ਮੰਗੁ ਓਏ ਮੀਆਂ ਬਿਦਤੀ ਕਿਹ ਨੂੰ ਆਖੀਦਾ ਹੈ ਚੱਲ ਥਾਂ ਤੈਂ ਨੂੰ ਮੌਲਬੀ ਸਾਹਬ ਪਾਸੋਂ ਪੁਛਾਇਯੇ ਧਿਗਾਣੇ ਦਾ ਰੋਜਾ ਔਖਿਆਂ ਕਰਦਾ ਹੈ ਕੇ ਨਹੀਂ?
ਲਹੌਰੀਆ ਬੋਲਿਆ ਖੈਰ ਦੇ ਬੱਚੇ ਨਾਲ਼ੇ ਤਾਂ ਲਹੌਰੀਆਂ ਨੂੰ ਹਿੰਦੂਆਂ ਦੇ ਪੈਰੋ ਦਸਦੇ ਸਨ ਤੇ ਨਾਲ਼ੇ ਉਨ੍ਹਾਂ ਹੀ ਪਤੰਦਰਾਂ ਦੇ ਪਿੱਛੇ ਖਲੋ ਕੇ ਨੁਆਜ ਪਏ ਪੜ੍ਹਦੇ ਸਨ ਕੇੜ੍ਹੀ ਮੁਸਲਮਾਨੀ ਲਈ ਫਿਰਦੇ ਨੇ॥
ਦੁਆਬੀਆਂ ਵਿੱਚੋਂ ਇੱਕੋ ਬੁਜਰਗ ਜੇਹੇ ਨੇ ਪਾਸੋਂ ਆਖਿਆ ਓਏ ਭਲਿਓ ਮਾਣਸੋ ਤੁਸੀਂ ਇਸ ਨਿਆਣੇ ਨਾਲ਼ ਕਿੰਉ ਬਹਿਸਦੇ ਹੋਂ? ਤੁਸੀਂ ਤਾਂ ਲੜਾਈ ਤੇ ਡਰਦੇ ਈਦ ਪੜ੍ਹਨ ਹੀ ਨਹੀਂ ਤੁਰਦੇ ਸੇ ਫੇਰ ਹੁਣ ਇਹ ਕੀ ਚੱਜ ਆਪਣੇ ਹੱਥੀਂ ਘੋਲਣ ਲਗੇ ਹੋਂ ਆਓ ਸਹੂਰ ਕਰੋ। ਫੇਰ ਉਸ ਲਹੌਰੀਏ ਨੂੰ ਆਖਿਆ ਭਲਾ ਭਈ ਮੀਆਂ ਤੂੰ ਹੀ ਸੱਚਾ ਸਹੀ ਖੈਹੜਾ ਛੱਡ। ਅਸਲਾਮ ਨਾਲ਼ੇ ਕੁਫਰ ਨੂੰ ਅੱਲਾ ਹੀ ਜਾਣੇ ਨਾਲ਼ੇ ਇਹ ਬੀ ਅੱਲਾ ਹੀ ਨੂੰ ਮਲੂਮ ਹੈ ਕਿ ਬਿਦਤੀ ਕਾਫਰ ਨਾਲ਼ੇ ਮੋਮਨ ਕੌਣ ਹੈ? ਏਹ ਗੱਲਾਂ ਕਰਕੇ ਡੇਰੇ ਆਏ। ਤਾਂ ਜੋ ਕੋਈ ਅੱਗੇ ਮਿਲਿਆ ਉਸ ਨੂੰ ਈਦ ਦੀ ਮੁਮਾਰਖੀ ਦਿੱਤੀ।
ਫੇਰ ਇੱਕ ਦਿਨ ਆਪਸ ਵਿਚ ਗੱਲਾਂ ਕਰਨ ਲਗੇ ਭਈ ਮੀਆਂ ਘਰਾਂ ਤੇ ਨਿੱਕਲ਼ਿਆਂ ਨੂੰ ਬਹੁਤ ਦਿਨ ਹੋਏ ਰੱਬ ਜਾਣੇ ਫਿਰੰਗੀਆਂ ਦਾ ਜਲਸਾ ਜੁਲਸਾ ਕਦੋਂ ਹੋ ਮੁੱਕੂ ਸੁਕਰ ਕਰਾਂਗੇ ਜਾਂ ਆਪਣੇ ਘਰੀਂ ਬੜਾਂਗੇ॥
ਇੱਕ ਪਾਸੋਂ ਬੋਲਿਆ ਕਲ੍ਹ ਮੈਂ ਜੋਹਰ ਵੇਲੇ ਬਜਾਰ ਖੜਾ ਸਾ ਤਾਂ ਦੋ ਬਾਬੂ ਏਹ ਗੱਲਾਂ ਕਰਦੇ ਜਾਂਦੇ ਸੇ ਕਿ ਪੰਦਰਵੀਂ ਤਰੀਕੇ ਜਲਸਾ ਖਤਮ ਹੋਊਗਾ॥
ਲੋਕ ਬੋਲੇ ਓਏ ਮੀਆਂ ਤੇਰਾ ਮੂੰਹ ਬਖਤਾਬਰ ਹੋਵੇ। ਅੰਗਰੇਜਾਂ