(੧੩੨)
ਇੱਕ ਬੋਲਿਆ ਖਾਂ ਜੀ ਉਸ ਮਸੀਤੇ ਕੋਈ ਮੁੱਲਾਂ ਹੀ ਖਚਰਾ ਰਹਿੰਦਾ ਹੋਣਾ ਹੈ?
ਉਸ ਨੇ ਕਿਹਾ ਨਹੀਂ ਸੇਖ ਜੀ ਇੱਕ ਕਸ਼ਮੀਰੀ ਪਖੀਰ ਬੇਈਮਾਨ ਜੇਹਾ ਮੇਰੇ ਕੋਲ਼ ਬੈਠਾ ਸਾ ਉਸ ਹਰਾਮ ਦੀ ਮਾਰ ਨੇ ਜੁੱਤੀ ਉਡਾ ਲਈ ਮਲੂਮ ਹੁੰਦੀ ਹੈ। ਅਰ ਇੱਕ ਗੱਲ ਹੋਰ ਬੀ ਹੈ ਕਿ ਉਸ ਮਸੀਤ ਵਿੱਚ ਦੁਰਵੇਸ਼ ਲੋਕ ਬਹੁਤ ਪੜ੍ਹਦੇ ਹਨ ਅੱਲਾ ਜਾਣੇ ਕਿਸੇ ਦੁਰਵੇਸ਼ ਨੇ ਬੇਈਮਾਨੀ ਕੀਤੀ?
ਪਾਸੋਂ ਲੋਕ ਬੋਲੇ ਤੋਬਾ ਇਸਤਗੁਫਾਰ ਕਦੀ ਮਸੀਤਾਂ ਵਿਚ ਚੋਰ ਪੈਂਦੇ ਨਹੀਂ ਸੁਣੇ ਸੇ। ਇੱਕ ਰਾਈਂ ਨੇ ਪਾਸੋਂ ਆਖਿਆ ਭਾਈ ਤੁਸੀਂ ਇਹ ਤਾ ਕਿਆਸੁ ਕਰੋ ਸਦੀ ਕਿਹੜੀ ਜਾਂਦੀ ਹੈ। ਪਗੰਬਰ ਸਾਹਬ ਆਪ ਫੁਰਮਾ ਗਏ ਹਨ ਕਿ ਤੇਹਰਮੀ ਸਦੀ ਵਿੱਚ ਬੁਰੀਆਂ ਬੁਰੀਆਂ ਬਾਤਾਂ ਹੋਣਗੀਆਂ। ਇੱਥੇ ਏਹ ਗੱਲਾਂ ਕਰ ਹੀ ਰਹੇ ਜੇ ਕਿ ਕਿਨੇ ਆਕੇ ਆਖਿਆ ਲਓ ਭਈ ਭਿਰਾਓ ਸ਼ੁਕਰ ਕਰੋ ਅੱਜ ਜਲਸਾ ਪੂਰਾ ਹੋ ਗਿਆ ਭਲ਼ਕੇ ਸਾਰੀ ਖਿਲਕਤ ਆਪੋ ਆਪਣੇ ਘਰਾਂ ਨੂੰ ਜਾਏਗੀ। ਇਹ ਸੁਣਕੇ ਸਭ ਖੁਸ਼ ਹੋ ਗਏ॥
ਜਾਂ ਆਪੋ ਆਪਣੇ ਘਰੀਂ ਆਏ ਤਾਂ ਜਲਸੇ ਦੀਆਂ ਗੱਲਾਂ ਕਰਨ ਲਗੇ। ਇੱਕ ਦਿਨ ਕਿਸੇ ਰਾਈ ਨੇ ਕਿਸੇ ਗੁੱਜਰ ਨੂੰ ਪੁੱਛਿਆ ਮਹਿਰ ਅਗੇ ਤਾਂ ਤੂੰ ਬਡਾ ਤਕੜਾ ਹੁੰਦਾ ਸਾ ਹੁਣ ਕੁਛ ਤੇਰੇ ਮੂੰਹ ਪਰ ਨੂਰਾਨੀ ਨਹੀਂ ਦਿੱਸਦੀ, ਖੈਰ ਹੈ?
ਉਸ ਨੇ ਕਿਹਾ ਚੌਧਰੀ ਇੱਕ ਤਾਂ ਘਰ ਦੀ ਤੰਗੀ ਦੇ ਸਬੱਬ ਕੁਛ ਲੁਵੇਰਾ ਨਹੀਂ ਰੱਖੀਦਾ ਦੂਜਾ ਮਨੁੱਖਾਂ ਦਾ ਘਾਟਾ ਮਾਰਕੇ ਚੂਰ ਕਰ ਗਿਆ। ਇਹ ਤਾ ਤੁਸੀਂ ਸੁਣਿਆ ਹੀ ਹੋਣਾ ਹੈ ਕਿ ਪਰੂੰ ਦੀ ਸਬਰਾਤ ਦੇ ਦਿਨ ਕੁੜੀ ਬੇਗੀ ਮਰ ਗਈ ਸੀ ਕਿ ਜਿਸ ਦਾ ਤੁਹਾਡੇ ਪਿੰਡ ਨਿਕਾਹ ਹੋਇਆ ਸੀ ਅਰ ਦੋਕੁ ਮਹੀਨੇ ਹੋਏ ਮੇਰਾ ਭਿਰਾ ਫੌਜੂ ਰਜਾ ਹੋ ਗਿਆ। ਅਰ ਪਿਛਲੇ ਪੀਰ ਦੇ ਦਿਨ ਜਿਸ ਨੂੰ