(੧੩੫)
ਨਸੀਰੇ ਨੇ ਕਿਹਾ ਅੱਛਾ ਮੀਆਂ ਏਹ ਤੁਹਾਡਿਆਂ ਭਰਾਮਾਂ ਦੀ ਮਿਹਰਬਾਨੀ ਹੈ ਜੋ ਲੋਕ ਅੱਛਾ ਅੱਛਾ ਆਖਦੇ ਹਨ। ਹਾਂ ਐਂਨੀ ਗੱਲ ਜਰੂਰ ਹੈ ਕਿ ਅੱਜ ਤੋੜੀ ਅੱਲਾ ਨੇ ਕਿਸੇ ਦੀ ਅੰਸ ਦੇ ਰਵਾਦਾਰ ਨਹੀਂ ਹੋਣ ਦਿੱਤਾ ਓਹੋ ਕਰਨਾ ਓਹੋ ਖਾ ਛੱਡਣਾ (ਢੱਗੀ ਨਾ ਬੱਛੀ ਨੀਂਦ ਆਵੇ ਅੱਛੀ)॥
ਏਹ ਗੱਲਾਂ ਹੁੰਦੀਆਂ ਹੀ ਸੀਆਂ ਕਿ ਘਰੋਂ ਨਸੀਰੇ ਦੀ ਧੀ ਨੇ ਆਕੇ ਕਿਹਾ ਅੱਬਾ ਮਾਂ ਆਖਦੀ ਹੈ ਟੁੱਕ ਖਾ ਲੈ ਫੇਰ ਤੈਂ ਕੁਪਾਹ ਗੁੱਡਣ ਜਾਣਾ ਹੋਊ।
ਨਸੀਰੇ ਨੇ ਕਿਹਾ ਚੱਲੁ ਪੁੱਤ ਆਉਨਾ ਹਾਂ ਨਾਲ਼ੇੇ ਆਪਣੀ ਮਾਂ ਨੂੰ ਆੱੱਖੀਂ ਬੇਗੀ ਦੇ ਪਿੰਡੋਂ ਇੱਕ ਪਰਾਹੁਣਾ ਆਇਆ ਹੋਇਆ ਹੈ ਉਸ ਦੀ ਲਈ ਬੀ ਰੋਟੀ ਪਕਾਵੈ॥
ਰਾਈਂ ਨੇ ਕਿਹਾ ਮੀਆਂ ਰੋਟੀ ਨੂੰ ਕੀ ਆਖਣਾ ਹੈ ਆਪਣਾ ਘਰੁ ਹੈ ਕੁਛ ਕੁਥਾਹਰਾ ਥਾਉਂ ਨਹੀਂ ਰੋਟੀ ਤਾ ਮੇਰੀ ਲਈ ਤੇਰੀ ਸੱਸ ਨੇ ਪਕਾਈ ਹੋਈ ਹੋਣੀ ਹੈ ਕਿਉਂ ਜੋ ਮੈਂ ਪਹਿਲਾਂ ਉਸ ਦੇ ਕੋਲ਼ ਇੱਕ ਸੁਨੇਹਾ ਦੇਣ ਗਿਆ ਸੀ। ਨਾਲ਼ੇੇ ਆਖ ਆਇਆ ਸਾ ਭਈ ਤੁਹਾਡੇ ਪਿੰਡ ਦੇ ਮਸਰ ਅੱਛੇ ਹੁੰਦੇ ਹਨ ਮੇਰੀ ਲਈ ਫੱਕਾ ਮਸਰਾਂ ਦਾ ਜ਼ਰੂਰ ਹਾਂਡੀ ਵਿੱਚ ਪਾ ਛੱਡੀਂ। ਸੋ ਅੱਛਾ ਸਲਾਮ ਅਲੈਕ ਆਖਦੇ ਹੈਂ ਹੁਣ ਮੈਂ ਉੱਧਰ ਜਾਂਦਾ ਹਾਂ ਜਦ ਪਿੰਡ ਬਲ ਆਉਂਦਾ ਹੁੰਦਾ ਹੈਂ ਤਾਂ ਘਰ ਬਲ ਬੀ ਫੇਰਾ ਮਾਰਿਆ ਕਰ ਇਹ ਕਹਿਕੇ ਉਠ ਖੜਾ ਹੋਇਆ॥
ਨਸੀਰੇ ਨੇ ਉਸ ਦਾ ਤਹਮਤ ਖਿੱਚਕੇ ਕਿਹਾ ਨਾ ਭਈ ਮੀਆਂ ਇਹ ਕਦੀ ਨਹੀਂ ਹੋਣੀ ਐਹੀ ਤਹੀ ਵਿੱਚ ਪਿਆ ਸਭੋ ਕੁਛ ਹੁਣ ਮੈਂ ਟੁੱਕ ਖਾਹਦੇ ਸਿਵਾ ਨਹੀਂ ਜਾਣ ਦੇਣਾ। ਇਹ ਤਾਂ ਉਹੋ ਜਿਹੀ ਹੋਈ ਭਈ (ਖਾਣਾ ਪੀਣਾ ਆਪਣਾ ਨਿਰੀ ਸਲਾਮਾਲੇਕ) ਭਾਈ ਇਹ ਖੱਤਰੀਆਂ ਵਾਲੀ ਸੁਲ੍ਹਾ ਅਸੀਂ ਨਹੀਂ ਜਾਣਦੇ। ਲੈ ਅਸੀਂ