ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੯)

ਨਸੀਰੇ ਨੇ ਕਿਹਾ ਤੋਬਾ ਤੋਬਾ ਤੋਬਾ ਤਖਸੀਰ ਆਹ ਦੇਖ ਛਾਹ ਜੀ ਮੈਂ ਹੱਥ ਬਨ੍ਹਕੇ ਅਰਜ ਕਰਦਾ ਹਾਂ ਤੈਂ ਨੂੰ ਅੱਲਾ ਨੇ ਛਾਹੁ ਬਣਾਇਆ ਹੈ ਐਡੇ ਆਦਮੀ ਹੋਕੇ ਝੂਠ ਨਹੀਂ ਬੋਲੀਦਾ। ਖੁਦਾਬਸਕਾ ਮੈਂ ਜਾਣਾ ਮੇਰਾ ਕਲਮਾ ਸਾਰੇ ਬੀਹ ਤਾ ਨੌਂ ਰੁਪੈਯੇ ਇਸ ਦੇ ਜਰੂਰ ਮੈਂ ਦੇਣੇ ਹਨ ਭਾਵੇਂ ਕਿਤੇ ਕਹਾ ਲਵੋ ਪਰ ਹੋਰ ਮੈਂ ਇੱਕ ਕੌਡੀ ਨਹੀਂ ਦੇਣੀ। ਇਹ ਭਾਮੇਂ ਕੁਛ ਲਿਖ ਛੱਡੇ॥

ਖੁਦਾਬਸਕ ਨੇ ਕਿਹਾ ਮੀਆਂ ਤੂੰ ਮੁਸਲਮਾਨ ਬੰਦਾ ਖੁਦਾ ਦਾ ਹੈਂ ਪੜ੍ਹ ਤਾ ਕਲਮਾ॥

ਨਸੀਰੇ ਨੇ ਜਾਂ ਅਜਾਂ ਐਤਨਾ ਹੀ ਆਖਿਆ ਸਾ ਕਿ [ਲਾਇਲਾ ਇੱਲਿੱਲਾ] ਤਾਂ ਖੁਦਾਬਸਕ ਬੇਲਿਆ ਦੇਖੀਂ ਝੂਠ ਨਾ ਕਹੀਂ ਜੋ ਦੇਣਾ ਹੈ ਹੱਕ ਬਾਜਬੀ ਆਖ ਦਿਹ॥

ਨਸੀਰੇ ਨੇ ਕਿਹਾ ਬੇਈਮਾਨ ਹੋਊ ਜੇਹੜਾ ਝੂਠ ਬੋਲੂ ਮੈਂ ਤਾ ਨੌਂ ਅਰ ਬੀਹ ਰੁਪੈਯੇ ਹੀ ਇਸ ਦੇ ਦੇਣੇ ਹਨ ਸੋ ਹੱਥੀਂ ਵੱਧੀਂ ਦੱਸ ਹਾੜ੍ਹੀ ਅਰ ਦਸ ਸਾਉਣੀ ਅਰ ਦਸ ਲੋਹੜੀ। ਨਾ ਤੋਬਾ ਨੌਂ ਲੋਹੜੀ ਗਿਰਦੇ ਉਤਾਰ ਦੇਖਾਂਗਾ। ਜੋ ਇਸ ਨੂੰ ਉਤਬਾਰ ਨਹੀਂ ਤਾਂ ਤੇਰੀ ਜਾਮਨੀ ਮੰਨ ਲਵੇ॥

ਖੁਦਾਬਸਕ ਨੇ ਆਖਿਆ ਕਿੰਉ ਜੀ ਛਾਹ ਜੀ ਨਸੀਰਾ ਕੀ ਆਖਦਾ ਹੈ?

ਸੂਬਾਮੱਲ ਨੇ ਆਖਿਆ ਆਖਦਾ ਹੈ ਜਣਦਿਆਂ ਸਹੁਰਿਆਂ ਦਾ ਸਿਰ ਅੱਛਾ ਜਾਓ ਜੋ ਕੁਛ ਸਾ ਨੂੰ ਸਰਕਾਰ ਦੁਆਉ ਸੋ ਇੱਕੋ ਵਾਰ ਲਮਾਂਗੇ ਅਸੀਂ ਕਿਸਤਾਂ ਕੁਸ਼ਤਾਂ ਕੋਈ ਨਹੀਂ ਜਾਣਦੇ। ਮੀਆਂ ਤੂੰ ਨਹੀਂ ਜਾਣਦਾ ਮੈਂ ਇਹ ਦੀ ਇਮਾਨਦਾਰੀ ਇੱਕ ਘੜੀ ਵਿੱਚ ਬਿਗਾੜ ਦੇਣੀ ਹੈ। ਆਂਹਾਂ ਆਹ ਜੇਹੜੀ ਇਸ ਦੀ ਲੰਬੀ ਦਾੜ੍ਹੀ ਅਰ ਟਿੰਡ ਵਰਗਾ ਸਿਰ ਅਰ ਸਰਈ ਮੁੰਛਾਂ ਹਨ ਅਰ ਮੋਮੋ ਠਗਣੀ ਜੇਹੀ ਬਣਕੇ ਦੀਨਦਾਰਾ ਬਰਗੀਆਂ ਗੱਲਾਂ ਕਰਦਾ ਹੈ ਨਾ ਏਹ