ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਇਹ ਸਾਡਾ ਕਦੀਮੀ ਜਜਮਾਨ ਹੈ ਸਾਡੇ ਨਾਲ਼ੋਂਂ ਚੰਗਾ ਇਸ ਨੂੰ ਹੋਰ ਕੌਣ ਹੈ ਕੀ ਇਹ ਨਹੀਂ ਜਾਣਦਾ ਭਈ ਘਰ ਦੇ ਮਰਾਸੀ ਹਨ ਔਰ ਕਦੀ ਕਦੀ ਆ ਨਿੱਕਲ਼ੇੇ ਹਨ? ਖਾਤਰਜਮਾ ਰੱਖ ਇਸ ਨੇ ਆਪਣੀ ਵਲੋਂ ਘੱਟ ਨਹੀਂ ਗੁਜਾਰਨੀ। ਫੇਰ ਬੋਲਿਆ ਪਰਭਾ ਪੀਰ ਬਖਸਾ ਇਹ ਸਾਡੀ ਘੋੜੀ ਪੀਰਾਂ ਮਾਰੀ ਐਹੀ ਸਿਆਣੀ ਹੈ ਕਿ ਆਪਣੇ ਪਰਭਾਂ ਦਾ ਖੁਲਿਆੜਾ ਪਛਾਣਕੇ ਮੂੰਹ ਵਿੱਚ ਗੱਡ ਦਿੰਦੀ ਹੈ। ਅਰ ਜੇਹੇ ਸਾਡੇ ਪਰਭ ਅੱਲਾ ਦੇ ਰਜਾਏ ਹੋਏ ਹਨ ਇਸ ਨੂੰ ਕੋਈ ਕੁਛ ਨਹੀਂ ਕਹਿੰਦਾ ਭਾਮਾਂ ਕਿਤਨਾ ਖਾ ਜਾਵੇ। ਕੋਈ ਕੋਈ ਅਲਾ ਮਾਰਿਆ ਓਭੜ ਜੇ ਹਟਾ ਬੀ ਬੈਠਦਾ ਹੈ ਤਾਂ ਇਹ ਸਬਜੀ ਐਹੀ ਸੁਚੇਤ ਹੈ ਉਹ ਨੂੰ ਬੁਰਕਾ ਨਾਲ਼ ਬੱਢਕੇ ਖਾਣ ਲੱਗ ਜਾਂਦੀ ਹੈ। ਤੈਂ ਨੂੰ ਕੀ ਦਸਿਯੇ ਪਰਭਾ ਇੱਕ ਦਿਨ ਇਸ ਨੇ ਔਸ ਜੱਟਾਂ ਦੇ ਪਿੰਡ ਇੱਕ ਜਟ ਦੀ ਤੂੜੀ ਦੀ ਧੜ ਵਿੱਚ ਮੂੰਹ ਗਡ ਦਿੱਤਾ। ਇਹ ਤਾਂ ਪਰਭਾਂ ਗੁੱਜਰਾਂ ਡੋਗਰਾਂ ਦੇ ਪੱਠੇ ਖਾਣ ਸਿੱਖੀ ਹੋਈ ਸੀ ਕਿ ਜਿਨ੍ਹਾਂ ਨੂੰ ਕੱਖ ਲੱਖ ਬਰਾਬਰ ਹੈ ਐਤਨੇ ਨੂੰ ਪੀਰਾਂਮਾਰੇ ਇੱਕ ਜੱਟ ਨੇ ਨਿੱਕਲ਼ਕੇ ਇਸ ਦੇ ਸਲ਼ੰਘ ਮਾਰੀ। ਹਾਇ ਉਸ ਨੂੰ ਸਰਵਰ ਦੇ ਸੇਲੇ ਪੀਰਾਂ ਮਾਰੇ ਨੇ ਸਾਡਾ ਲਿਹਾਜ ਬੀ ਨਾ ਤੱਕਿਆ ਭਈ ਮੀਰਜਾਦਿਆਂ ਦੀ ਘੋੜੀ ਹੈ। ਮੀਆਂ ਤੂੰ ਸੱਚ ਕਰਕੇ ਜਾਣੀਂ ਇਸ ਬੰਦੀ ਦਾ ਬੀ ਸਹੁਰਾ ਲੱਗਕੇ ਗਿਆ ਸਾ ਸਲ਼ੰਘ ਖਾਂਦੀ ਹੀ ਉਸ ਦੇ ਮੂੰਹ ਨੂੰ ਬੁਰਕ ਜਾ ਮਾਰਿਆ। ਹੁਣ ਤਾ ਜੱਟ ਹੋਰਾਂ ਦੇ ਭਾਉ ਨੂੰ ਬਣ ਗਈ। ਹੇਠਾਂ ਪਏ ਅਰੜਾਣ। ਮੀਰ ਵਾਸਤਾ ਹੈ ਨਰੰਕਾਰ ਦਾ ਮੈਂ ਨੂੰ ਛੁਡਾਓ। ਪਰਭਾ ਜਾਂ ਅਸੀਂ ਹੀ ਇਸ ਨੂੰ ਪੁਚਕਾਰਿਆ ਤਾਂ ਬਚਾਰੇ ਜੱਟ ਹੋਰਾਂ ਦੀ ਬੰਦ ਖਲਾਸੀ ਹੋਈ ਮਹਿਰ ਜੱਟ ਕੀ ਜਾਨਣ ਸਾਡੀਆਂ ਅਰ ਸਾਡੀਆਂ ਘੋੜੀਆਂ ਦੀਆਂ ਕੀਮਤਾਂ ਏਹ ਤੁਹਾਨੂੰ ਹੀ ਅੱਲਾ ਨੇ ਤੁਫੀਕਾਂ ਦਿੱਤੀਆਂ ਹਨ ਜੋ ਮੀਰਜਾਦਿਆਂ ਦੀਆਂ ਕਦਰਾਂ ਪਾਉਂਦੇ, ਅਰ ਮੀਰ ਜੀ ਮੀਰ