ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੪)

ਜੀ ਕਰਦਿਆਂ ਦੇ ਮੂੰਹ ਸੁੱਕਦੇ ਹਨ। ਕਿੰਉਂ ਨਾ ਹੋਵੇ ਦਰਗਾ ਭਾਗ ਬੀ ਕਦੇ ਲੱਗੇ ਹੋਏ ਹਨ ਨਾ॥

ਪੀਰੂ ਨੇ ਆਖਿਆ ਭਈ ਮੀਰ ਤੁਹਾਡੀ ਕੋਮ ਨੂੰ ਝੂਠ ਬੋਲਕੇ ਅਰ ਆਪਣੇ ਮੂੰਹ ਆਪਣੀ ਬਡਿਆਈ ਕਰਨੇ ਦੀ ਬੜੀ ਬਾਣ ਹੁੰਦੀ ਹੈ ਅੱਲਾ ਜਾਣੇ ਤੁਹਾ ਨੂੰ ਸਰਮ ਕਿੰਉਂ ਨਹੀਂ ਆਉਂਦੀ?

ਮਰਾਸੀ ਨੇ ਹੋਰ ਗੱਲ ਦਾ ਤਾ ਕੁਛ ਜਵਾਬ ਨਾ ਦਿੱਤਾ ਪਰ ਬਸਰਮੀ ਦੀ ਬਾਬਤ ਇਤਨਾ ਕਿਹਾ ਕਿ ਪਰਭਾ ਜੇ ਧਰਮ ਰੱਖਿਯੇ ਤਾਂ ਖਾਇਯੇ ਕੀਹਦੇ ਘਰ। ਬਸ਼ਰਮੀ ਤਾ ਸਾਡੀ ਜਾਤ ਗੋਤ ਠਹਿਰੀ?

ਜਾਂ ਪੱਠਿਆਂ ਦੇ ਕੁੱਨੂ ਕੋਲ਼ ਪਹੁੰਚੇ ਤਾਂ ਪੀਰੂ ਤਾ ਅਜੇ ਕੁਛ ਜਕਾਂਤਕਾਂ ਹੀ ਕਰਦਾ ਸਾ ਉਨ੍ਹਾਂ ਦੋਹਾਂ ਮਰਾਸੀਆਂ ਨੇ ਆਪੇ ਹੀ ਬੜੀਆਂ ਤਕੜੀਆਂ ਦੋ ਚਿੱਲੀਆਂ ਬਨ੍ਹਕੇ ਘੋੜੀ ਉਪਰ ਲੱਦਣੀਆਂ ਚਾਹੀਆਂ। ਪੀਰੂ ਨੇ ਦੇਖਕੇ ਕਿਹਾ ਤੋਬਾ ਤੋਬਾ ਓਏ ਮੀਰੋ, ਲੱਖ ਲਾਣਤ ਹੈ ਤੁਹਾਡੀ ਅਕਲ਼ ਨੂੰ ਬੇਸਬਰਿਓ ਆਹ ਚਾਰ ਪੂਲੇ ਹਨ? ਲੈ ਭਈ ਕਿਨੇ ਸੱਚੋ ਆਖਿਆ ਹੈ ਭਈ (ਡੂਮ ਮੁੰਡੇ ਰੰਨਾਂ ਤਿੰਨੋਂ ਉਜਾੜ ਦਾ ਬੰਨਾ) ਛੱਡੋ ਮੈਂ ਨਹੀਂ ਜਾਣ ਦੇਣੇ?

ਮਰਾਸੀ ਬੋਲੇ ਕਿੰਉ ਪਰਭਾ ਤੋਬਾ ਕਾਹਦੀ ਚਾਰ ਪੂਲੀਆਂ ਨਾ ਹੋਣਗੀਆਂ ਇੱਕ ਇੱਕ ਚਿੱਲੀ ਵਿੱਚ ਬਡੀ ਦੌੜ ਸਾਡੇ ਭੁੱਲ ਭੁਲੇਖੇ ਅੱਠ ਅੱਠ ਪੈ ਗਈਆਂ ਹੋਣਗੀਆਂ। ਸੋ ਤੂੰ ਦਰਗਾਹੋਂ ਬਡੇ ਆਦਮੀ ਦਾ ਪੁੱਤ ਪੋਤਾ ਹੋਕੇ ਕੱਖਾਂ ਦੀ ਮੁੱਠ ਦੇ ਮੂੰਹ ਕਿੰਉ ਲੱਗਦਾ ਹੈਂ! ਆਉ ਕੋਂਫ ਕਰ ਘਰਦਿਆਂ ਮਿਰਾਸੀਆਂ ਦਾ ਪੱਲਾ ਨਹੀਂ ਖਿੱਚੀਦਾ॥

ਪੀਰੂ ਨੇ ਕਿਹਾ ਆਹੋ ਜੀ ਪੱਲਾ ਨਹੀਂ ਖਿੱਚੀਦਾ ਮੀਆਂ ਲੰਬਰਦਾਰ ਤੇ ਪਤ ਕਿਨ ਲਹਾਉਣੀ ਹੈ? ਮੈਂ ਤਾ ਇੱਕ ਤਿਣਖਾ ਜਾਣ ਨਹੀਂ ਦੇਣਾ॥

ਮਰਾਸੀਆਂ ਨੇ ਕਿਹਾ ਓਏ ਮੀਆਂ ਜਿਸ ਦੀ ਪਤ ਅੱਲਾ ਰੱਖੇ