(੧੪੫)
ਉਸ ਦੀ ਕੌਣ ਲਾਹੇ? ਭਲਾ ਜੇ ਤੂੰ ਪਤ ਲਹਿਣੇ ਤੇ ਡਰਦਾ ਹੈਂ ਤਾਂ ਲੈ ਓਹ ਜਾਵੇ ਲਹਿਣੇ ਢੈਣੇ ਵਾਸਤੇ ਸਾਡੀ ਪੜ ਸਹੀ ਤੂੰ ਆਹ ਸਾਡੀ ਪਤ ਆਪਣੇ ਸਿਰ ਧਰ ਲੈ ਜੇ ਲਾਹ ਸਿੱਧੂ ਤਾਂ ਤੂੰ ਸਾਡੀ ਸਮਝ ਛੱਡੀਂ। ਇਹ ਸੁਣਕੇ ਪੀਰੂ ਦਾ ਹਾਸਾ ਨਿੱਕਲ਼ ਗਿਆ ਅਤੇ ਡੂਮ ਆਪਣੀ ਘੋੜੀ ਲੱਦਕੇ ਰਸਤੇ ਲਗੇ। ਜਾਂ ਡੂਮਾਂ ਨੇ ਪੱਠੇ ਘਰ ਛੱਡੇ ਤਾਂ ਸੁਣਿਆ ਭਈ ਔਸ ਸਾਹਮਣੇ ਮਜਾਰੇ ਜੁਲਾਹਿਆਂ ਦੇ ਘਰ ਬਿਆਹ ਹੈ। ਹੁਣ ਦੋ ਤਿੰਨ ਮਰਾਸੀ ਕੱਠੇ ਹੋ ਕੇ ਜੰਞ ਮੰਗਣ ਤੁਰ ਪਏ। ਜਾਂ ਜੰਞ ਦੇ ਬੂਹੇ ਪਹੁੰਚੇ ਤਾਂ ਦੇਖਿਆ ਕਿ ਬਹੁਤ ਸਾਰਾ ਕੰਗਾਲ ਵਾੱਧਾ ਅਰ ਪਖੀਰ ਫੁਕਰਾ ਜੰਝ ਦੇ ਬੂਹੇ ਬੈਠਾ ਦੁਆਈਂ ਦੇ ਰਿਹਾ ਹੈ। ਕੋਈ ਪਖੀਰ ਕਹਿੰਦਾ ਹੈ (ਆਉ ਜੀਓ ਨੌਸ਼ੋ ਜੀਓ ਨੌਸ਼ੋ ਯਾ ਅਲੀ ਮੱਦਤ ਕੁਛ ਪਖੀਰ ਦਾ ਨਸ਼ਾ ਪਾਣੀ ਕਰਾ ਦੇਓ) ਕਿਸੇ ਮਲੰਗ ਪਖੀਰ ਨੇ ਅਰੜਾਕੇ ਇਹ ਗੱਲ ਆਖੀ (ਆ ਜੋੜੀ ਬਰਕਰਾਰ ਦੂਤੀ ਦੁਸਮਣ ਪਾਰ ਲਿਆ ਬੇ ਏਕ ਮੁੱਠਾ ਟਕਿਆਂ ਦਾ ਮਲੰਗਸ਼ਾਹ ਕੀ ਨਜ਼ਰ) ਕੋਈ ਬੋਲਿਆ (ਦਮ ਮਦਾਰਸ਼ਾਹ ਬੇੜਾ ਪਾਰ ਸਖੀ ਕਾ ਮਰਤਬਾ ਬੁਲੰਦ ਲਿਆ ਨੌਸ਼ੋ ਕਾ ਸਿਰ-ਸੱਦਕ) ਕੋਈ ਬੋਲਿਆ (ਲਿਆ ਭਈ ਮੀਆਂ ਕਾਸਬੀ ਜੋੜੀ ਕਾ ਸਿਰ ਸੱਦਕ ਤੁਮ ਬਸਤੇ ਭਲੇ ਪਖੀਰ ਚਲਤਾ ਭਲਾ) ਇਤਨੇ ਨੂੰ ਉਨ੍ਹਾਂ ਮਰਾਸੀਆਂ ਨੇ ਬੀ ਆਪਣੇ ਢਾਂਗੇ ਆਣ ਖੜੇ ਕੀਤੇ। ਅਰ ਬੇਲੇ (ਖੈਰ ਹੋਵੇ ਦਰਗਾਹੋਂ ਪੀਰਾਂ ਦੀਆਂ ਰੱਖਾਂ ਲਿਆਉ ਜੋੜੀ ਸਲਾਮਤ ਮਿਰਾਸੀ ਬਹੁਤ ਚਿਰ ਤੇ ਖੜੇ ਹਨ)॥
ਇਹ ਗੱਲਾਂ ਸੁਣਕੇ ਇੱਕ ਬੁੱਢਾ ਜਿਹਾ ਅੰਦਰੋਂ ਨਿਕਲ਼ਕੇ ਬੋਲਿਆ ਜਾਓ ਤਾ ਭਈ ਤੁਸੀਂ ਕੇਹੀ ਰੌਲ਼ੀ ਪਾਈ ਹੈ ਸੁਣ ਸੁਣਕੇ ਸਾਡਾ ਸਿਰ ਬੀ ਦੁਖਣ ਲਗ ਗਿਆ। ਮੀਆਂ ਪਖੀਰ ਅਰ ਮਰਾਸੀ ਬੀ ਬਥੇਰੇ ਦੇਖੇ ਹੋਣਗੇ ਪਰ ਕਲਾਮੁਜੀਦ ਦੀ ਸੌਂਹ ਤੁਹਾਡੇ ਜੇਹਾ ਕੋਈ ਨਹੀਂ ਦੇਖਿਆ। ਦੇਖੋ ਤਾਂ ਔਂਸ ਮਲੰਗ ਨੇ ਜੋ ਰਿੰਗਣੀ ਚੱਕੀ ਹੈ