ਦਲਾਲ ਨੇ ਆਖਿਆ ਭਲਾ ਮੁਮਾਰਖ ਹੋਵੇ ਮੁੱਲਾਂ ਸਾ ਨੂੰ ਵਿਆਹ ਦਾ ਕੁਛ ਨਾ ਭੇਜਿਆ ਆਪੇ ਆਪ ਖਾਕੇ ਢਿੱਡ ਭਰਿਆ। ਕੁਛ ਸਾਨੂੰ ਬੀ ਦੇਣਾ ਸਾ॥
ਕਾਸ਼ਮ ਨੇ ਕਿਹਾ ਤੋਂਬਾ ਲਾਲਾ ਜੀ ਅਸੀਂ ਗਰੀਬਾਂ ਨੇ ਤੁਹਾ ਨੂੰ ਕੀ ਦੇਣਾ ਸ਼ਾ ਸ਼ਗੋਂ ਤੁਸ਼ੀਂ ਨਿਕਾਹ ਵਿੱਚ ਕੁਛ ਨੇਉਂਦਾ ਘੱਲਦੇ। ਤੁਸ਼ੀਂ ਸ਼ਾਡੀ ਉਕਾਤ ਜਾਣਦੇ ਹੀ ਹੋਂ ਨਾ ਅਸ਼ੀਂ ਵਿਚਾਰਿਆਂ ਨੇ ਕੇਡਾਕੁ ਵਿਆਹ ਕਰਨਾ ਸਾ ਓਹੋ ਕਰਦੇ ਹੈਂ ਓਹੋ ਖਾ ਛੱਡਦੇ ਹਾਂ। ਨਾਲ਼ੇੇ ਅੱਲਾ ਰੱਖੇ ਟੱਬਰ ਟੀਹਰ ਬਡਾ ਭਾਰੀ ਹੋਇਆ ਗੁਜਰਾਨ ਬੀ ਮੁਸ਼ਕਲ ਤੁਰਦੀ ਹੈ ਨਿਕਾਹ ਕੀ ਕਰਨਾ ਸੀ। ਤੁਸੀਂ ਉਲਟਾ ਸ਼ਾਡੇ ਹੀ ਮੰਗਦੇ ਹੋਂ ਇਹ ਤਾਂ ਉਹੋ ਹੋਈ ਜਿਹਾਕੁ ਕਹਾਉਣ ਹੈ (ਆਪੇ ਬਾਬੂ ਮੰਗਤੇ ਬਾਹਰ ਖੜੇ ਦਰਵੇਸ਼) ਦਲਾਲ ਨੇ ਕਿਹਾ ਨਾ ਕਾਸਮਾ ਡਰੀਂ ਨਾ ਅਸੀਂ ਕੁਛ ਨਹੀਂ ਮੰਗਦੇ। ਨਿਰਾ ਹੱਸਣੇ ਵਾਸਤੇ ਤੈਂ ਨੂੰ ਛੇੜਿਆ ਸਾ।
ਕਾਸ਼ਮ ਨੇ ਕਿਹਾ ਤੋਬਾ ਜੀ ਕਾਸ਼ਮ ਨਿਆਣਾ ਹੈ? ਲਾਲਾ ਜੀ ਮੈਂ ਅੱਛੀ ਤਰਾਂ ਜਾਣਦਾ ਹਾਂ ਭਈ ਤੁਸੀਂ ਮੈਂ ਨੂੰ ਹੱਸਦੇ ਹੋ ਹੋਰ ਤੁਸ਼ੀਂ ਮੇ ਤੇ ਮੰਗਣਾ ਕੀ ਸਾ? ਅੱਛਾ ਲਾਲਾ ਜੀ ਹਸ਼ੋ ਨਸ਼ੰਗ ਹੱਸ਼ੋ (ਹੱਸਣੇ ਘਰ ਬੱਸ਼ਣੇ)।
ਜਾਂ ਕਾਸ਼ਮ ਸ਼ੂਸ਼ੀਆਂ ਬੇਚਕੇ ਮੁੜਿਆ ਤਾਂ ਪਿੰਡ ਵਿਚ ਬੱਡੀ ਰੌਲੀ ਪਈ ਹੋਈ ਦੇਖਕੇ ਇੱਕ ਆਦਮੀ ਤੇ ਪੁੱਛਿਆ ਮੀਆਂ ਆਹ ਰੌਲੀ ਕੇਹੀ ਹੈ?
ਉਸ ਨੇ ਕਿਹਾ ਗੁੱਜਰਾਂ ਦੀਆਂ ਤੀਮੀਆਂ ਆਪਸ ਵਿੱਚੋਂ ਲੜ ਪਈਆਂ ਹਨ।
ਕਾਸ਼ਮ ਨੇ ਕਿਹਾ ਹਾਇ ਲੁਹੜਾ ਕਿੱਕੁਰ?
ਉਸ ਨੇ ਕਿਹਾ ਇਹ ਤਾ ਤੂੰ ਪੁੱਛਦਾ ਫਿਰ ਪਰ ਐਤਨਾ ਸੁਣਿਆ ਹੈ ਕਿ ਕਿਨੇ ਜੀਓ ਦੀ ਟੋਕਰੀ ਚੁੱਕ ਲਈ ਸੀ ਇਸ ਕਰਕੇ ਲੜਾਈ ਹੋ ਪਈ॥