(੧੪੮)
ਕਾਸ਼ਮ ਸਿੱਧਾ ਹੀ ਗੁਜਰਾਂ ਦੇ ਘਰ ਨੂੰ ਆਇਆ ਤਾਂ ਕੀ ਦੇਖਦਾ ਹੈ ਜੀਓ ਤਾ ਕੰਮੀ ਦੀ ਗੋਡੇ ਗੋਡੇ ਲੜਾਈ ਹੋ ਰਹੀ ਹੈ। ਜੀਓ ਕਹਿੰਦੀ ਸੀ ਹੈ ਤੇਰੇ ਖਸਮ ਨੂੰ ਖਾੱਧਾ। ਕੰਮੀ ਕਹਿੰਦੀ ਹੈ ਤੇਰੇ ਜੁਆਈ ਨੂੰ ਦਿਆਂ ਕਬਰ ਦੇ ਥੱਲੇ। ਸਾਈਂ ਪਿੱਟੀ ਸਿਰਮੁੰਨੀ ਪੁੱਤਾਂ ਪਿਣੀ ਭਰਾਮਾਂ ਪਿੱਟੀ ਖਸਮ ਨੂੰ ਖਾਣੀ ਧਰੇਲ। ਜੀਓ ਨੇ ਕਿਹਾ ਧਰੇਲ ਤੇਰੀ ਅੰਮਾ ਧਰੇਲ ਤੇਰੀ ਦਾਦੀ ਕੰਜਰੀ ਬਦਕਾਰ ਹਰਾਮ ਦੇ ਪੁੱਤ ਜਣਕੇ ਹੁਣ ਭਾਈਆਂ ਵਿਚ ਬੈਠਣੇ ਨੂੰ ਮਰਦੀ ਹੈਂ। ਹੈ ਨਕ ਬੱਢੀਯੇ ਹੈ ਹਰਾਮਜਾਦੀ ਕੁੱਤੀਏ। ਤੇਰੇ ਪੁੱਤਾਂ ਦਾ ਕਾਲ਼ਜਾ ਭੁੰਨਿਆ। ਅਜੇ ਤਾ ਕੱਲ੍ਹ ਮੇਰੇ ਘਰ ਦਾ ਪੀਹਣਾ ਪੀਹੰਦੀ ਹੁੰਦੀ ਸੀ ਹਰਾਮੜੇ ਹੁਣ ਤੂੰ ਦੌਲਤ ਦਾ ਗੁਮਾਨ ਕਰਦੀ ਹੈਂ? ਫਿੱਟੁ ਏਹੋ ਜੇਹੀ ਦੌਲਤ ਨੂੰ ਨੀ ਸ਼ਰਮ ਕਰਕੇ ਬੈਠ ਕੁੱਤੀਏ ਧੀਆਂ ਤਾ ਫੁਲੌਰ ਦੇ ਬਜਾਰ ਮੂੜ੍ਹਾ ਡਾਹੀ ਬੈਠੀਆਂ ਹਨ। ਹਰਾਮਦੀਏ ਬਸ ਬਸ਼ਰਮੇ ਫੇਰ ਅਜੇ ਬੋਲਣੇ ਨੂੰ ਮਰਦੀ ਹੈਂ?
ਕੰਮੀ ਨੇ ਕਿਹਾ ਨੀ ਫਿੱਟੁ ਨੀ ਫਿੱਟੁ ਬਲਲੀਏ ਫਿੱਟੇ ਮੂੰਹ ਤੇਰੇ ਬੋਲਣੇ ਦਾ ਨੀ ਛੱਜ ਤਾਂ ਬੋਲੇ ਹਜਾਰ ਛੇਕ ਵਾਲ਼ੀ ਛਾਨਣੀ ਕੀ ਬੋਲੇ। ਬਗੈਰਤੀਏ ਤੈਂ ਨੂੰ ਚੇਤੇ ਨਹੀਂ ਜਦ ਮੇਰਾ ਹੀ ਖਸਮ ਤੈਂ ਨੂੰ ਠਾਣੇ ਤੇ ਛਡਾਕੇ ਲਿਆਇਆ ਸਾ॥
ਉਨ੍ਹਾਂ ਦੀਆਂ ਇਸ ਤਕਾਂ ਦੀਆਂ ਕੁਰਾਫਾਤਾਂ ਸੁਣਕੇ ਸਭ ਲੋਕ ਦੰਦਾਂ ਵਿੱਚ ਉਂਗਲੀਆਂ ਪਾਉਂਦੇ ਅਰ ਤੋਬਾ ਤੋਬਾ ਬੋਲਦੇ ਸੇ। ਇਤਨੇ ਨੂੰ ਨਸੀਰੇ ਨੇ ਜਾਕੇ ਆਖਿਆ ਓਏ ਜਾਰੋ ਤੁਸੀਂ ਐਤਨੀ ਰੱਬ ਦੀ ਪਰਿਹਾ ਬੈਠੇ ਸੁਣਦੇ ਹੋਂ ਕੋਈ ਇਨ੍ਹਾਂ ਇੱਕ ਬਾਗੀਆਂ ਨੂੰ ਸਮਝਾਉਂਦਾ ਕਿੰਉਂ ਨਹੀਂ?
ਉਨ੍ਹਾਂ ਆਖਿਆ ਭਈ ਮੀਆਂ ਇਹ ਕਿਸ ਦੇ ਸਮਝਾਉਣੇ ਦੀਆਂ ਹਨ। ਜੇ ਐਂਡਾ ਹੀ ਹੈਂ ਤਾਂ ਤੂੰ ਹੀ ਸਮਝਾ ਦੇਖ॥
ਨਸੀਰੇ ਨੇ ਕਿਹਾ ਜੀਓ ਛਿਆਬਸੇ ਤੇਰੀ ਮੱਤ ਨੂੰ ਤੈਂ ਨੂੰ ਤਾ ਮੈਂ