੧੪੯
ਬਡੀ ਭਲੀਮਾਣਸ ਜਾਣਦਾ ਸੀ। ਫੇਰ ਕਿਹਾ ਪੁੱਤ ਕੰਮੀਏ ਆਉ ਤੂੰ ਹੀ ਛੋਟੀ ਬਣ ਜਾਹ ਲੜਾਈ ਕਰਨੀ ਬਡਾ ਕੈਹਰ ਹੈ।
ਫੇਰ ਬੇਹੜੇ ਬਿਚਲੀਆਂ ਹੋਰਨਾਂ ਤੀਮੀਆਂ ਨੂੰ ਆਖਿਆ ਤੁਸੀਂ ਹੀ ਇਨਾਂ ਨੂੰ ਚੁੱਪ ਕਰਾਓ। ਇਹ ਸੁਣਕੇ ਸਾ ਬੇ ਬੱਸੋ ਬੇਗੀ ਸਰੀ ਫਜਲੋ ਕੀਮਣ ਔਘੀ ਇਹੋ ਜੇਹੀਆਂ ਪੰਜ ਸੱਤ ਗੁੱਜਰੀਆਂ ਅਰ ਫਾਜੋ ਚੂਹੜੀ ਗੌਂਸੀ ਹਾਫਾਂ ਫਾਤਾਂ ਫੈਜੋ ਖੀਓ ਜੀਮਾਂ ਐਸਾਂ ਮਿੱਨਾਂ ਵਰਗੀਆਂ ਪੰਜ ਚਾਰ ਡੋਗਰੀਆਂ ਘਰੋਂ ਨਿੱਕਲ਼ਕੇ ਉਨਾਂ ਦੇ ਪਾਸ ਆਈਆਂ ਅਰ ਬੋਲੀਆਂ ਹੈਹੈ ਨੀ ਤੁਹਾ ਨੂੰ ਧਾੜ ਪੈ ਜਾਵੇ ਤੁਸੀਂ ਤਾ ਪਿੰਡ ਚੁੱਕਣਾ ਲਿਆ ਹੈ। ਰੱਬ ਬੀ ਨੀਮਾ ਹੋਕੇ ਬਰਸਦਾ ਹੈ ਤੁਹਾ ਨੂੰ ਖੁਦਾ ਦੀ ਮਾਰ ਤੁਸੀਂ ਕੋਈ ਜੰਗ ਜਿੱਤਣਾ ਹੈ। ਚੰਦ ਗੀਆਂ ਜਿਉਂ ਛਾਹ ਬੇਲੇ ਤੇ ਲੜਨ ਲਗੀਆਂ ਹਨ ਉਪਰੋਂ ਨਿਮਾਸ਼ਾਮ ਕੌਣ ਬੇਲਾ ਆਇਆ ਮੁੜਕੇ ਚੁੱਪ ਨਹੀਂ ਹੋਈਆਂ। ਐਉਂ ਕਹਿਕੇ ਦੋਹਾਂ ਦੀ ਬਾਂਹ ਫੜਕੇ ਹੇਠ ਲੈ ਆਈਆਂ॥
ਜਾਂ ਦੂਜਾ ਦਿਨ ਹੋਇਆ ਤਾਂ ਪੰਜ ਦਸ ਪਹਾੜੀਏ ਮਨੁੱਖ ਅਰ ਤੀਮੀਆਂ ਗੱਲ਼ਾਂ ਵਿੱਚ ਅਸਤਾਂ ਦੀਆਂ ਗੁਥਲੀਆਂ ਪਾਈ ਇਨਾਂ ਦੇ ਪਿੰਡ ਆਕੇ ਪੁੱਛਣ ਲੱਗੇ। ਭਲਿਆ ਅਸਾਂ ਕੀ ਫੁਲੌਰ ਦਾ ਰਾਹ ਦੱਸੀ ਦੇਣਾ ਕਿ ਕੀਹਾਂ ਜਾਂਦਾ ਹੈ?
ਉਨ੍ਹਾਂ ਮੁਸਲਮਾਨੀਂ ਰਾਹ ਦੱਸਕੇ ਪੁੱਛਿਆ ਭਈ ਲੋਕੋ ਤੁਸੀਂ ਕਿਹੜੇ ਮੁਲਖ ਦੇ ਹੋ ਅਰ ਕਿੱਥੇ ਚੱਲੇ ਹੋ?
ਤਿਨ੍ਹੀਂ ਗਲਾਇਆ ਤਾ ਜੀ ਅਸਾਂ ਕਾਂਗੜੇ ਦੇ ਗਿਰਦੇ ਦੇ ਪਹਾੜਿਯੇ ਹਾਂ ਗੰਗਾ ਜੀ ਪਹੁੰਚਣੇ ਦੀ ਖਾਤਰ ਪਹਿਲਾਂ ਅਸਾਂ ਰਾਹੋਂ ਦੇ ਸੈਹਰ ਲੱਥੇ ਸਾਂ ਹੁਣ ਫੁਲੌਰ ਤੇ ਰੇਲਾ ਪੁਰ ਚੜ੍ਹੀਕੇ ਜਾਂਹਗੇ॥
ਜਾਂ ਫੁਲੌਰ ਆਈਕੇ ਸਤਲੁਜੇ ਵਖੀਂ ਪਿੰਡ ਭਰਾਉਣ ਚੱਲੇ ਤਾਂ ਰਾਹੇ ਵਿਚ ਕਿਲਾ ਕੀ ਦਿੱਖੀਕੇ ਕੋਈ ਬੋਲਾ ਕਰਦਾ ਸੀ। ਦੇਖਿਆਂ ਬੇ ਬਹਾਦਰੂ ਕਿਲਾ ਮਤਾ ਸੋਹਣਾ ਹੈ। ਕੋਈ ਬੋਲਾ ਕਰਦਾ ਸਾ