ਦਿੱਖਿਆ ਬੋ ਗੋੜੂਆ ਕਿਲਾ ਵਖੀਂ। ਕਿਸੇ ਗਲਾਇਆ ਅਬੋ ਤਿੱਖੂਆ ਮੋਆ ਕਿਲਾ ਵਖੀਂ ਨਿਹਾਲ਼ਿਆਂ ਕੋਡਾ ਅੱਛਾ ਬਣਾ ਇਆ ਹੈ॥
ਤਿਨ੍ਹਾਂ ਵਿੱਚੋਂ ਇੱਕ ਬੋਲਿਆ ਅਬੋ ਤੁਸਾਂ ਕੀਹਾਂ ਗਲਾਂਦੇ ਹੋ ਇਹ ਕਿਲਾ ਤਾ ਮਹਾਰਾਜੇ ਰਣਜੀਤ ਸਿੰਘਾ ਬਣਵਾਇਆ ਹੈ ਪਹਿਲਾਂ ਤਾ ਸਰਾਇ ਹੁੰਦੀ ਸੀ। ਅਸੀਂ ਕਈ ਵਾਰ ਦਿਖਾ ਕਰਦੇ ਸੇ ਰਣਜੀਤ ਸਿੰਘਾ ਦੇ ਵੇਲੇ ਇੱਥੇ ਮਤੀ ਛਾਉਣੀ ਹੁੰਦੀ ਸੀ। ਹੁਣ ਤਾ ਇਨਾਂ ਅੰਗਰੇਜਾਂ ਦਾ ਰਾਜ ਹੋਣੇ ਕਰਕੇ ਛਾਉਣੀ ਜਲੰਧਰਾ ਦੇ ਸੈਹਰ ਰਹਿਆ ਕਰਦੀ ਹੈ ਅਤੇ ਥੁਹੜੇ ਜਿਹੇ ਸਿਪਾਹੀ ਇੱਥੂੰ ਰਹਾ ਕਰਦੇ ਹਨ॥
ਇੱਕ ਨੇ ਉਨ੍ਹਾਂ ਵਿਚੋਂ ਉਸ ਤੇ ਪੁੱਛਿਆ ਅਬੋ ਜੁਆਹਰੂ ਤੁਸਾਂ ਤੇ ਪੜਤਲਾਂ ਵਿੱਚ ਮਤੀ ਚਾਕਰੀ ਕੀਤੀ ਹੋਈ ਹੈ ਅਰ ਬਹੁਤ ਗੱਲਾਂ ਉਨ੍ਹਾਂ ਦੀਆਂ ਜਾਣਾ ਕਰਦੇ ਹੋ ਅਸਾਂ ਕੀ ਇਹ ਤੇ ਸਿਖਾਈ ਛੱਡ ਏਹ ਲੋਕ ਕੁਸੂ ਪੀਰ ਪਖੀਰ ਅਰ ਦੇਵੀ ਦੇਉ ਦੀ ਮਾਨਤਾ ਕਿੰਉ ਨਹੀਂ ਕਰਾ ਕਰਦੇ॥
ਉਸ ਆਖਿਆ ਅਸਾਂ ਕਜੋ ਉਨਾਂ ਥੀਂ ਇਹ ਗੱਲ ਪੁੱਛੀ ਹੈ ਕਿ ਜੀ ਤੁਸਾਂ ਮਾਨਤਾ ਕਿੰਉਂ ਨਹੀਂ ਕਰਦੇ॥
ਉਸ ਆਖਿਆ ਭਲਿਆ ਜਾਂ ਅਸੀਂ ਇਸ ਫੁਲੌਰਾ ਤੇ ਬਾਹਰ ਨਿੱਕਲ਼ੇ ਤਾਂ ਇੱਕ ਸਿਆਣਾ ਜੇਹਾ ਮਾਹਣੂ ਅਸਾਂ ਕੀ ਮਿਲਿਆ। ਉਸ ਨਾਲ਼ ਜੋ ਕੁਛ ਗੱਲਾਂ ਚੱਲੀਆਂ ਤਾਂ ਉਸ ਆਖਿਆ ਇਸ ਕਿਲਾ ਵਿਚ ਇੱਕ ਪਖੀਰ ਦੀ ਜਾਗਾ ਹੈ ਪਰ ਹੁਣ ਅੰਗਰੇਜਾਂ ਉਸ ਦੀ ਮਾਨਤਾ ਛੁਡਾਈ ਦਿੱਤੀ ਹੈ॥
ਉਸ ਆਖਿਆ ਅਬੋ ਭਲਿਆ ਇਹ ਪਖੀਰ ਤਾ ਕੀ ਜਾਣਿਯੇ ਕੌਣ ਸਾ ਇਨ੍ਹਾਂ ਕਾਂਗੜੇ ਦੇ ਕਿਲਾ ਵਿੱਚ ਦੇਵੀਮਾਤਾ ਦਾ ਭੌਣ ਬੰਦ ਕਰਾ ਛੱਡਿਆ ਹੈ। ਭਲਿਆ ਇਹ ਰਾਜਾ ਹੈ ਅਤੇ ਰਾਜੇ ਨਿਹ