ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੧

ਕਲੰਕ ਹੁੰਦੇ ਹਨ ਦੇਵੀ ਦੇਉ ਸਭੇ ਅਸਾਂ ਗਰੀਬਾਂ ਕੀ ਡਰਾਇਆ ਕਰਦੇ ਹਨ॥

ਇੱਕ ਉਨ੍ਹਾਂ ਵਿੱਚੋਂ ਬੇਲਿਆ ਤਾਇਊ ਇਹ ਕਿਲਾ ਤੇ ਮਤਾ ਛੈਲ ਹੈ ਜੇ ਤੁਸਾਂ ਗਲਾਮੋਂ ਤਾਂ ਅਸੀਂ ਪੰਜ ਸੱਤ ਗੱਭਰੂ ਰਲ਼ੀ ਕੇ ਅੰਦਰ ਤੇ ਦਿੱਖੀ ਆਇਯੇ ?

ਤਾਊਏ ਗਲਾਇਆ ਨਾ ਓ ਮੋਇਓ ਤੁਸਾਂ ਅੰਦਰ ਕਜੋ ਜਾਣਾ ਹੈ ਬਾਹਰੀ ਤੇ ਦਿੱਖੀ ਲਬੋ। ਮੋਇਓ ਅੱਖਾਂ ਪੱਟੀਕੇ ਨਿਹਾਲ਼ੋ ਤਾ ਅਹੁ ਜੇਹੜਾ ਸਿਪਾਹੀ ਦਰਾ ਪੁਰ ਪਹਿਰਾ ਦਿੱਤਾ ਕਰਦਾ ਹੈ ਤੁਸਾਂ ਕੀ ਅੰਦਰ ਕੀਹਾਂ ਜਾਣੀ ਦੇਹਗਾ?

ਤਿਨ੍ਹੀਂ ਗਲਾਇਆ ਤਾਊ ਤੁਸਾਂ ਹੌਲੂਏ ਹੌਲੂਏ ਜਾਇਆਂ ਅਸਾਂ ਸਿਪਾਹੀਆ ਤੇ ਪੁੱਛੀਕੇ ਅੰਦਰੋਂ ਦਿੱਖੀਕੇ ਆਂਘੜੇ॥

ਇਨ੍ਹੀਂ ਆਕੇ ਸਿਪਾਹੀਆ ਤੇ ਪੁੱਛਿਆ ਤਾਂ ਉਹ ਬੀ ਪਹਾੜੀਆ ਹੀ ਨਿੱਕਲ਼ੀ ਪਿਆ। ਉਸ ਦੀ ਬੋਲੀ ਸੁਣੀਕੇ ਜਾਣ ਲਿਆ ਭਈ ਇਹ ਅਸਾਡੇ ਦੇਸੇ ਦਾ ਮਾਹਣੂ ਹੈ। ਉਸ ਇਨ੍ਹਾਂ ਨੂੰ ਆਪਣਾ ਘਰ ਨੂਰਪੁਰਾ ਦੇ ਇਲਾਕੇ ਦੱਸੀਕੇ ਗਲਾਇਆ ਭਾਉ ਤੁਸਾਂ ਤੇ ਸਾੜੇ ਘਰੇ ਦੇ ਨਿੱਕਲ਼ੀ ਆਏ ਜਾਓ ਨਸੰਗ ਦਿੱਖੀ ਆਓ। ਫੇਰ ਇੱਕ ਹੋਰ ਸਿਪਾਹੀ ਨੂੰ ਗਲਾਇਆ ਅਬੋ ਬਲਭੱਦਰੂ ਇਨ੍ਹਾਂ ਮਾਹਣੂਆਂ ਜੋ ਅੰਦਰ ਲਜਾਈਕੇ ਕਿਲਾ ਦਿਖਾਲ਼ ਦੇਆਂ ਏਹ ਆਪਣੇ ਪਹਾੜਾ ਤੇ ਆਇਆ ਕਰਦੇ ਹਨ॥

ਅੰਦਰ ਜਾਈਕੇ ਜਾਂ ਕਿਲਾ ਨਿਹਾਲ਼ਿਆ ਤਾ ਬੋਲੇ ਭਾਊਆ ਉਨ੍ਹੀਂ ਸਿੱਖੀ ਮਾਂਖਿੱਚੀ ਦਿਆਂ ਜੱਟਾਂ ਮਤੀ ਲੂਣ ਹਰਾਮੀ ਕੀਤੀ ਜੋ ਇਸ ਕਿਲੇ ਜੋ ਛੱਡੀਕੇ ਬਾਹਰ ਹੋ ਗਏ। ਕੋਈ ਅਸਾਂ ਬਾਲ ਰਜਪੂਤ- ਬੱਚਾ ਹੁੰਦਾ ਅੰਦਰੇ ਬੱਢੀ ਠੁਕੀਕੇ ਮਰੀ ਜਾਂਦਾ ਕਨੇ ਬਿੱਸਖਾਈ ਮਰਦਾ ਪਰ ਬਾਹਰ ਪੈਰ ਨਾ ਪਾਉਂਦਾ! ਭਾਉ ਫੁਲੋਰਾ ਦਾ ਕਿਲਾ ਸੁਣਾ ਕਰਦੇ ਮੇਂ ਅੱਜ ਗੰਗਾ ਮਾਈ ਦਿਖਾਲ਼ ਬੀ ਛੱਡਿਆ ਹੈ॥