੧੫੨
ਬਲਭੱਦਰੂ ਨੇ ਪੁੱਛਿਆ ਤੁਸਾਂ ਕਿਤਨੇਕੁ ਮਾਹਣੂ ਗੰਗਾ ਜੀ ਤੁਰੇ ਜਾਂਦੇ ਹੋਂ। ਕੋਈ ਅਸਾੜੇ ਪਲ਼ਮਾ ਦੇ ਦੇਸੇ ਤੇ ਬੀ ਤੁਹਾੜੇ ਕਨੇ ਹੈ?
ਉਨ੍ਹੀਂ ਗਲਾਇਆ ਤਾਂ ਜੀ ਮਾਹਣੂ ਤਾ ਅਸੀਂ ਬਾਲ ਪਹਾੜਾ ਤੇ ਮਤੇ ਤੁਰੇ ਸੇ ਪਰ ਅਤੇ ਲੋਕ ਰਾਹੋਂਆਂ ਤੇ ਚਲੇ ਗਏ। ਅਸਾਂ ਜੋ ਰੇਲਾ ਪਰ ਚੜ੍ਹਕੇ ਜਾਣਾ ਹੈ ਇਸ ਮਾਰੇ ਇੱਥੂੰ ਆਈ ਨਿਕਲ਼ੇ ਹੈਂ। ਸੋ ਹੁਣ ਤਾਂ ਅਸਾਂ ਸਤਲੁਜਾ ਦੇ ਅਸਨਾਨ ਜੋ ਲਗੇ ਜਾਂਦੇ ਹਾਂ ਸੰਝਾ ਜੋ ਰੇਲਾ ਪਰ ਚੜ੍ਹਗੇ॥
ਬਲਭਦਰੂ ਨੇ ਗਲਾਇਆ ਅੱਛਾ ਅਸਾਂ ਬੀ ਤੀਏ ਪਹਿਰ ਤੁਸਾਂ ਬਾਲ ਆਂਘੜੇ। ਇਹ ਗਲਾਈਕੇ ਬਾਹਰ ਲਈ ਆਈਆ। ਅਰ ਉਸ ਪਹਰੇ ਵਾਲ਼ੇ ਸਿਪਾਹੀਆ ਜੋ ਗਲਾਇਆ ਭਲਿਆ ਏਹ ਤਾ ਆਪਣੇ ਮੁਲਖਾ ਦੇ ਲੋਕ ਹਨ!
ਪਹਿਰੇ ਵਾਲ਼ੇ ਨੇ ਗਲਾਇਆ ਹੋਰ ਦਿੱਖੀ ਲੈਂਦੇ। ਕਨੇ ਨਾਲ਼ੇ ਕੋਈ ਅਸਾਂ ਜੋਗ ਟਹਿਲ ਗਲਾਈ ਦਿੰਦੇ। ਸਬੱਬਾਂ ਦੇ ਮੇਲੇ ਹਨ। ਕਦ ਕਦ ਕੋਟ ਗਰਾਈਂ ਆਉਣ॥
ਉਨ੍ਹੀਂ ਆਖਿਆ ਤਾਂ ਜੀ ਸਭ ਤੁਹਾੜੀ ਦਯਾ ਹੈ ਇਸ ਤੋ ਪਰੇ ਹੋਰ ਟਹਿਲਟਕੋਰਾ ਕੀ ਹੁੰਦੀ ਹੈ ਤੁਸੀਂ ਜੋ ਮਿਲੀਕੇ ਅਰ ਦਿੱਖੀਕੇ ਮਨ ਐਹਾ ਹਰਿਆ ਹੋਈ ਗਿਆ ਜਿੱਕੁਰ ਆਪਣਾ ਸਾਰਾ ਦੇਸ ਮਿਲੀ ਪੈਂਦਾ ਹੁੰਦਾ ਹੈ। ਅੱਛਾ ਪੈਰੀ ਪੈ ਹੁਣ ਅਸਥਾਨ ਜੋ ਜਾਂਘੜੇ
ਸਿਪਾਹੀਆ ਨੇ ਪੈਰੀ ਪੈ ਦਾ ਜਵਾਬ ਰਾਜੀ ਰਹੁ ਦੇਈਕੇ ਜੋ ਵੱਡੇ ਸੇ ਉਨ੍ਹਾਂ ਜੋ ਆਪ ਪੈਰੀ ਪੈ ਗਲਾਇਆ। ਅਤੇ ਓਹ ਸਭ ਹੱਸਦੇ ਖੇਲਦੇ ਤੁਰੀ ਪਏ। ਨਂਦੀ ਪੁਰ ਜਾਈਕੇ ਸਾਰੀ ਗੱਲਾ ਸਾੱਥੇ ਦਿਆਂ ਮਾਹਣੂਆਂ ਜੋ ਸੁਣਾਈ ਤਾਂ ਓਹ ਪਹਾੜੀਆਂ ਦਾ ਮਿਲ ਪੈਣਾ ਸੁਣੀਕੇ ਬੋਲੇ ਭਾਊਆ ਆਪਣੇ ਮੁਲਖਾ ਦਾ ਇਹੋ ਚੱਜੁ