ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/154

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੩

ਹੁੰਦਾ ਹੈ ਜਿੱਥੂੰ ਕੋਈ ਮਿਲ਼ੀ ਪਵੇ ਤਿਓੁਂ ਹੀ ਬਿਲਾਉਲ ਹੋ ਜਾਂਦੀ ਹੈ। ਅਰ ਆਪਣੇ ਮੁਲਖਾ ਦੇ ਮਾਹਣੂ ਜੋ ਦਿੱਖੀਕੇ ਮਨ ਰਾਜੀ ਮਤਾ ਹੋ ਜਾਂਦਾ ਹੈ। ਤਦੇ ਕਿਸੇ ਗੁਣੀਏ ਗਲਾਇਆ ਹੈ ਕਿ ਆਪਣੇ ਮੁਲਖਾ ਦਾ ਕੰਡਾ ਅਤੇ ਪਰਾਏ ਮੁਲਖਾ ਦਾ ਫੁੱਲ ਇੱਕ ਬਰਾਬਰ ਹੁੰਦੇ ਹਨ॥

ਜਾਂ ਨ੍ਹਾਉਣ ਲੱਗੇ ਤਾਂ ਕਿਸੇ ਪਖਲੇ ਮਾਹਣੂਏ ਨੇ ਉਨ੍ਹਾਂ ਕੀ ਪੁੱਛਿਆ ਭਾਊਆ ਤੁਹਾਡੇ ਗਲ਼ ਵਿੱਚ ਇਹ ਚਾਂਦੀ ਦੀ ਛੋਟੀ ਜੇਹੀ ਤਾਰ ਕਿਆ ਬਨੀ ਹੋਈ ਹੈ?

ਉਨੀਂ ਆਖਿਆ ਤਾਂ ਜੀ ਇਹ ਸਿੱਧਾ ਦੀ ਸਿੰਙੀ ਹੋਆ ਕਰਦੀ ਅਤੇ ਸਾੜੇ ਮੁਲਖਾ ਦੇ ਸਭੇ ਲੋਕ ਇਸ ਜੋ ਗਲ਼ਾ ਵਿੱਚ ਰੱਖਾ ਕਰਦੇ ਹਨ।

ਉਸ ਪਖਲੇ ਨੇ ਪੁੱਛਿਆ ਉਹ ਸਿੱਧ ਕੋਣ ਥਾ? ਪਹਾੜੀਆਂ ਨੇ ਗਲਾਇਆ ਤਾਂ ਜੀ ਅਸੀਂ ਆਪਣਿਆਂ ਬਡਾਰੂਆਂ ਤੇ ਸੁਣਾ ਕਰਦੇ ਹਾਂ ਉਹ ਸਿੱਧ ਬਾਲਕਨਾਥ ਜੋਗੀ ਥਾ॥

ਤਿਨ ਗਲਾਇਆ ਜੇ ਤੁਸੀਂ ਸਿੰਙੀ ਗਲ਼ ਵਿੱਚ ਨਾ ਪਾਓ ਤਾਂ ਕਿਆ ਹੋਈ ਜਾਵੇ?

ਪਹਾੜਿਯੇ ਬੋਲੇ ਭਲਿਆ ਨਾ ਕਿੱਕੁਰ ਪਾਇਯੇ ਅਸਾੜੇ ਜੰਮੇ ਸਿੱਧਾ ਦੀ ਕਾਰ ਜੋ ਠਹਿਰੀ। ਕਨੇ ਜੇ ਨਾ ਪਾਇਯੇ ਤਾਂ ਖੋਟ ਕਰੇ। ਉਹ ਬਡਾ ਭਾਰੀ ਕਰੜਾ ਸਿੱਧ ਹੈ ਕਨੇ ਸਾਰਾ ਪਹਾੜ ਉਸ ਤੇ ਥਰਥਰ ਕੰਬਾ ਕਰਦਾ ਹੈ। ਗੁੱਗਾ ਅਰ ਸਿੱਧ ਅਰ ਦੇਵੀ ਅਰ ਦੇਉ ਏਹ ਸਾਡੇ ਮੁਲਖਾ ਵਿਚ ਮਤੇ ਕਰੜੇ ਦੇਉਤੇ ਹਨ। ਜੋ ਕੋਈ ਇਨ੍ਹਾਂ ਜੋ ਨਹੀਂ ਮੰਨਦਾ ਉਸ ਜੋ ਓਹ ਪੱਟੀ ਸਿੱਟੀਦੇ ਹਨ। ਦੇਖਿਆਂ ਇਸ ਛੋਕਰੂ ਜੋ ਪਰੂੰ ਦੇ ਸਾਲ ਗੁੱਗੇ ਦਾ ਖੋਟ ਹੋਈ ਗਿਆ ਥਾ ਇਸ ਦੇ ਪਿੰਡੇ ਪੁਰ ਸਾਰੇ ਛਾਲੇ ਹੀ ਨਿੱਕਲੀ ਆਈ ਜੇ। ਅਸਾਂ ਕਈ ਔਖਤੀਂ ਕਰੀ ਗੁਜਰੇ ਜਾਂ ਸਾਕੀ ਚੇਲੇ ਗੁੱਗੇ ਦਾ ਖੌਣ ਗਲਾਇਆ

ਅਰ ਅਸਾਂ ਇਸ ਮੁੰਡੂ ਜੋ ਗੁੱਗਾ ਦੀ ਮੜੀਆ ਬਾਲ ਲਈ ਗਏ

T