ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੫੭

ਬੈਠਕੇ ਬੁਰਾ ਕਿੰਉ ਬੇਚਣਾ ਹੈ। ਕਨੇ ਥਿੰਧਾ ਬੀ ਅਸਾਡੇ ਬਾਲ ਬਹੁਤ ਖਰਾ ਹੈ ਲਈ ਖੱਬੇ ਅਰ ਮਿੱਠਾ ਮਤਾ ਅੱਛਾ ਰੱਖਦੇ ਹੈਂ।

ਉਸ ਨੇ ਕਿਹਾ ਤੇਰੀ ਹੱਟੀ ਚਾਉਲ ਬੀ ਹਨ? ਉਸ ਹਨ ਬਾ ਦੀਏ ਨੇ ਗਲਾਇਆ ਤਾਂ ਜੀ ਲਈ ਲੰਬੇ ਚਾਉਲ ਬੀ ਅਤੇ ਅੱਛੇ ਸਾਡੇ ਬਾਲ ਹਨ। ਸੰਤਾ ਚਾਉਲ ਭਾ ਜੇਹੇ ਅਸਾਵੇਂ ਦੇਸ਼ਾਂ ਵਿੱਚ ਹੁੰਦੇ ਹਨ ਤੇਹੇ ਕਿਤੇ ਨਹੀਂ ਹੁੰਦੇ ਤੁਸੀਂ ਦਿਖੀਕੇ ਖੁਸ਼ ਹੋ ਜਾਓਗੇ ਅਸਾਡੇ ਘਰ ਪਲਮਾਂ ਦੇ ਦੇਸ ਵਿੱਚ ਹਨ ਕਿ ਜਿੱਥੇ ਚਾਉ ਦਾ ਘਰ ਹੈ। ਤੁਹਾਡੇ ਦੇਸਾ ਵਿੱਚ ਭੀ ਚਾਉ ਇੱਥੇ ਤੇ ਹੀ ਜਾਇਆ ਕਰਦੇ ਹਨ ॥

ਉਸ ਨੇ ਕਿਹਾ ਏਹ ਗੱਲਾਂ ਤਾ ਸੱਚ ਪਰ ਤੁਸੀਂ ਲੋਕ ਤੁੱਲ ਵਿੱਚ ਬਹੁਤ ਘੱਟ ਤੋਲਦੇ ਹੈਂ ॥

ਹੱਟੀਆਵਾਲੇ ਨੇ ਉਤਰ ਦਿੱਤਾ ਤਾਂ ਜੀ ਸਭਨਾਂ ਜੋ ਇੱਕੋ ਰੱਸੇ ਨਾਲਟਕਾਓ ਹਥਾ ਦੀਆਂ ਪੰਜੇ ਉਂਗਲੀਆਂ ਇੱਕੋ ਜੇਹੀਆਂ ਨਹੀਂ ਹੁੰਦੀਆਂ। ਤਿੱਕਰ ਹੀ ਕਿਸੇ ਇੱਕ ਦੀ ਬੇਈਮਾਨੀ ਦਿਖੀਕੇ ਸਾਰੇ ਮੁਲਖਾ ਜੋ ਨਹੀਂ ਨਿੰਦਣਾ ਚਾਹਿਯੇ। ਅਸਾਂ ਜੋ ਭਾ ਆਪਣੇ ਧਰਮੇ ਦੀ ਦੋਹੀ ਹੈ ਜੇ ਕਦੀ ਘੱਟ ਤੋਲਾ ਕਰਦੇ ਹਾਂ। ਸੰਤਾ ਪਰਮੇਸ਼ੁਰ ਦੇ ਦਿੱਤੇ ਸਭ ਕੋਈ ਰੱਜਦਾ ਹੈ ਬੇਈਮਾਨੀ ਕੀਤਿਆਂ ਕੁਛ ਨਹੀਂ ਬਣਾ ਕਰਦਾ। ਕਨੇ ਸਾਡੇ ਇਸ ਸਹਿਰਾ ਦੀ ਤਾ ਇਹ ਬੀ ਚਾਲ ਹੈ ਕਿ ਜੇ ਕੋਈ ਸੌਦਾ ਘੱਟ ਤੋਲੀ ਦੇ ਦੇ ਕੇ ਰਲ਼ੇ ਦੀ ਚੀਜਾ ਬੇਚਾ ਕਰੇ ਤਾਂ ਸਹਿਰਾ ਜੋ ਮਾਤਾ ਅੱਗ ਲਾਈ ਦਿੰਦੀ ਹੁੰਦੀ ਹੈ ॥

ਗਾਹਕ ਨੇ ਕਿਹਾ ਓਏ ਸੰਭਾ ਪੱਥਰ ਨਹੀਂ ਤੋਲੀਏ ਚਲ ਤਾ ਮੈਂ ਸਭ ਲੋਕ ਇੱਥੇ ਤੈਂ ਨੂੰ ਘੱਟ ਤੋਂਲਦੇ ਅਰ ਰਲ਼ੇ ਦੀਆਂ ਚੀਜਾਂ ਬੇਚਦੇ ਦਿਖਾਲ ਦੇਖਾਂ !

ਹੱਟੀਆਵਾਲੇ ਨੇ ਗਲਾਇਆ ਤਾਂ ਜੀ ਤੁਸੀਂ ਗਲਾਂਦੇ ਤਾਂ ਸੱਚ ਹੋ ਪਰ ਅਸੀਂ ਤਾ ਆਪਣੇ ਮਨੇ ਦੀ ਗਲਾ ਤੁਸਾਂ ਜੋ ਗਲਾਂਦੇ ਹਾਂ |