(੧੬੫)
ਦੇ ਘੱਗਰੂ ਜੋ ਡੂਢ ਗਿੱਠਾ ਦੀ ਊਦੀ ਸੰਜਾਫ ਲੱਗੀ ਹੋਈ ਹੈ। ਕੋਈ ਬੇਲਿਆ ਅਬੋ ਦਿੱਖਿਆਂ ਬੋ ਮੌਜੂਆ ਔਹ ਜਿਸ ਦੇ ਮੱਥੇ ਨੀਲਾ ਬਿੰਦਲੂ ਚਮਕਾ ਕਰਦਾ ਹੈ ਕੁਸੀ ਕੇਹੇ ਭਾਗਵਾਨਾ ਦੀ ਲਾੜੀ ਹੈ ਭਲਿਆ ਜਿਸ ਘਰ ਸੈਹ ਲਾੜੀ ਹੋ ਊਗੜੀ ਉਹ ਦੀਵਾ ਕਜੋ ਜਾਲ਼ਾ ਕਰਦੇ ਹੋਣਗੇ। ਇਸ ਦੇ ਰੂਪਾ ਦੀ ਹੀ ਚਾਨਣੀ ਮਤੀ ਹੈ। ਕੋਈ ਬੋਲਾ ਕਰਦਾ ਸਾ ਭਾਊਆ ਅਸਾ ਤੇ ਇਸ ਜੋ ਧਿਆਇਆ ਕਰ ਦੇ ਹੈਂ ਕਿ ਜਿਸ ਦੇ ਨੱਥਾ ਦੇ ਬੁਲਾਕੇ ਬਾਲ ਦੇ ਮੋਤੀ ਲਟਕਾ ਕਰਦੇ ਹਿੰਨ। ਕੁਸੀ ਨੇ ਗਲਾਇਆ ਹਾਇ ਕਨਾਰੀਵਾਲੀਏ। ਗਰੀਬਾਂ ਬਾਲ ਭੀ ਨਜ਼ਰ ਕਰਿਆਂ। ਅਸਾਂ ਹੋਰ ਕੁਛ ਨਹੀਂ ਮੰਗਾ ਕਰਦੇ ਇੱਕ ਦਿਦਾਰ ਦੇ ਭੁੱਖੇ ਹੈਂ । ਇੱਕ ਗੱਭਰੂ ਨੇ ਆਈਕੇ ਇੱਕ ਲਾੜੀਆ ਦਾ ਭੋਛਨੂੰ ਫੜੀਕੇ ਗਲਾਇਆ ਕਿੰਉ ਬੇ ਤੁਸਾਂ ਮੇਲੇ ਦਾ ਤਕਰਾਰ ਕੀਤਾ ਸਾ ਕਨੇ ਆਪਣੇ ਮਾਲਕਾ ਜੋ ਛੱਡੀਕੇ ਤੇਰੇ ਘਰ ਚਲੀ ਰਹਾਂਗੀ ਸੋ ਹੁਣ ਕੀ ਸਲਾਹ ਹੈ?
ਤਿਸ ਗਲਾਇਆ ਮੈਂ ਤਾ ਤਿੱਜੋ ਕੁਣ ਵੇਲਾ ਤੇ ਮੇਲੇ ਵਿੱਚ ਨਿਹਾਲ ਥੱਕੀ ਤੂੰ ਨਜਰ ਨਹੀਂ ਪਿਆ। ਮੈਂ ਤੇ ਹੁਣੇ ਤਿਆਰ ਹਾਂ ਪਰ ਮੇਰੇ ਪਹਿਲੇ ਮਾਲਕਾ ਜੋ ਪਜਾਹ ਰੁਪੈਯੇ ਕੁਥੂੰ ਤੇ ਕਢਾਈ ਦੇਹ ਕਿ ਜਿਸ ਨੇ ਮੇਰੇ ਪਰ ਖਰਚੇ ਥੇ॥
ਤਿਸ ਨੇ ਗਲਾਇਆ ਭਲੀਏ ਰੁਪੈਯੇ ਮਤੇ ਕਢਾਈ ਦੇਂਗੜੇ ਬੀਹ ਰੁਪਯੇ ਤੇ ਮੇਰੇ ਬਾਲ ਤਿਆਰ ਹਿੰਨ ਜਦ ਚਾਹੇ ਦੁਆਈ ਦੇਹ। ਅਰ ਬੀਹਾਂ ਦੇ ਛੱਲੀਆਂ ਦੇ ਦਾਣੇ ਦੇਈ ਦੇਂਹਗੜਾ ਰਹੇ ਦਸ ਸੋ ਦਸ ਉਧਾਰ ਸੁਧਾਰ ਕਢਾਈ ਲੈਂਹਗਾ। ਪਰ ਤੁੱਜੋ ਛੱਡੀਕੇ ਜਾਣਾ ਧਰਮ ਨਹੀਂ ॥
ਤਿਸ ਗਲਾਇਆ ਮਿੱਜੋ ਤਾ ਹੁਣ ਤੂੰ ਆਪਣੇ ਬਾਲ ਹੀ ਜਾਣ ਹੌਂ ਭੀ ਹੁਣ ਤੁੱਕੀਂ ਛੱਡੀਕੇ ਹੋਰ ਬਾਲ ਨਹੀਂ ਜਾਣਾ ਚਾਹੁੰਦੀ। ਜਾਹ ਜਾਈਕੇ ਰੁਪੈਯੇ ਲਈ ਆ। ਮੈਂ ਇੱਥੂੰ ਮੇਲੇ ਵਿੱਚ ਉਸ ਨੌਣਾ ਬਾਲ ਬੈਠਗੀ॥