(੧੭੦)
ਦੀ ਭੂਆ) ਸਾ ਨੂੰ ਨਹੀਓਂ ਕਿਸੇ ਨੇ ਕੁੰਹ ਆਖਣਾ ਅਸੀਂ ਕਿਸੇ ਨੂੰ ਕਦੀ ਕੁੰਹ ਛੇੜਦੇ ਹੈਂ?
ਏਹ ਗੱਲਾਂ ਕਰਕੇ ਉਦਣ ਤਾ ਚੁੱਪ ਹੋ ਰਹੇ ਜਾਂ ਦੂਜਾ ਦਿਨ ਹੋਇਆ ਤਾਂ ਤੜਕੇ ਹੀ ਆਪਣੇ ਗੱਡੇ ਜੋੜਕੇ ਤੁਰਨ ਲਗੇ। ਉਸ ਵੇਲੇ ਘੁੱਲੂ ਦੇ ਗੱਡੇ ਦਾ ਜੂਲ਼ਾ ਕੁਛ ਹਿੱਲਦਾ ਸਾ ਇਸ ਸਬੱਬ ਉੱਠਕੇ ਨਾਲ਼ ਨਾ ਤੁਰਿਆ॥
ਧੂਮ ਸਿੰਹ ਨੇ ਆਖਿਆ ਘੁਲੂ ਤੁਰਦਾ ਕਿੰਉਂ ਨਹੀਂ ਕਿਤੇ ਰਾਤ ਦੀਆਂ ਗੱਲਾਂ ਤੋਂ ਆੱਫਰਿਆ ਹੋਇਆ ਤਾ ਨਹੀਂ ਓਹ ਤਾ ਸੌਹੁੰ ਗੁਰੂ ਦੀ ਮੈਂ ਐਮੇਂ ਹੱਸਦਾ ਸਾ? ਭਈਆ ਸਾਲਾ ਹੋਊ ਜੇਹੜਾ ਤੈ ਨੂੰ ਛੱਡਕੇ ਜਾਊ। ਆਪਾਂ ਤਾ ਜਿੱਕੂੰ ਪਿੰਡ ਤੇ ਤੁਰੇ ਸੇ ਤਿੱਕੂੰ ਕੱਠੇ ਵੜਨਾ ਹੈ॥
ਘੁੱਲੂ ਨੇ ਆਖਿਆ ਨਹੀਂ ਗੁੱਸਾ ਕਾਹਦਾ ਹੈ ਚਲੋ ਤੁਸੀਂ ਸਹਿਜੇ ਸਹਿਜੇ ਹੱਕੀ ਚੱਲੋ ਮੈਂ ਬੀ ਆ ਰਲ਼ਦਾ ਹੈਂ॥
ਓਹ ਦੋਨੋਂ ਬੋਲੇ ਫੇਰ ਤੂੰ ਕੌਣ ਵੇਲੇ ਦਾ ਇਸ ਜੂਲ਼ੇ ਨੂੰ ਕਿੰਉ ਡੈਹਾ ਹੋਇਆ ਹੈ? ਤੂੰ ਸਾਨੂੰ ਵਿਖਾਲ਼ ਤਾ ਇਸ ਦੀ ਕਿੱਧਰੋਂ ਚੂਲ਼ ਬਿੰਗੀ ਹੋਈ ਹੈ। ਛੱਡ ਕਰ ਦੇਖਾਂ ਇਸ ਦੀ ਕੇਹੜੀ ਗੱਲ ਬਿਗੜੀ ਹੋਈ ਹੈ? ਜਾਂ ਉਨ੍ਹੀਂ ਡਿੱਠਾ ਤਾਂ ਬੋਲੇ ਓਏ ਇਹ ਤਾ ਹਿੱਲੂੰ ਹਿੱਲੂੰ ਕਰਦਾ ਨਾਲ਼ੇ ਇਸ ਦੀਆਂ ਅਰਲੀਆਂ ਦੋਨੋਂ ਮੁਚਕੀਆਂ ਹੋਈਆਂ ਹਨ। ਦੇਖੋ ਤਾ ਸਾਲ਼ੇ ਗੱਡੇ ਬਾਹੁਣ ਨੂੰ ਮਰਦੇ ਹਨ ਤੈਂ ਕਲ੍ਹ ਕਿੰਉ ਨਾ ਦੇਖਿਆ ਹੁਣ ਪੈਰ ਉੱਪਰ ਬੌਲ਼ਦਾਂ ਦੇ ਗਲ਼ ਪਹਾਮੇਂਗਾ? ਲੈ ਚਲਾ ਲੈ ਗੱਡਾ, ਹੁਣ ਕਿੱਕੁਰ ਚਲਾਵੇਂਗਾ॥
ਘੁੱਲੂ ਨੇ ਆਖਿਆ ਸੁਣ ਓਏ ਧੂਮਿਆ ਆਹਾਂ ਭਲਿਆਂ ਮਾਣਸਾਂ ਦਾ ਜਣਿਆ ਬਣ, ਜਾਹ ਬਹੁਤੀਆਂ ਗਾਲ਼ਾਂ ਨਾ ਦੇਹ। ਆਹਾਂ ਸੌਹੁੰ ਚਾਚੇ ਦੀ ਮੈਂ ਮਾਰਕੇ ਪਰੈਣ ਤੇਰੇ ਦੇ ਦੰਦ ਸਿੱਟੂੰਗਾਂ ਭੰਨ7