(੧੮੦)
ਉਸ ਨੇ ਆਖਿਆ ਵਾਹ ਜੀ ਵਾਹ ਨਾਲੇ ਤਾਂ ਸੌਹੁੰ ਖਾ ਬੀ ਲਈ ਅਰ ਦੇ ਗਾਲਾਂ ਬੀ ਕੱਢ ਲਈਆਂ ਅਰ ਨਾਲੇ ਨੇਮ ਬੀ ਕਰਦਾ ਹੈ॥
ਜੱਟ ਬੋਲਿਆ ਓਹੇ ਲੁਹੜਾ ਨਾ ਤੂੰ ਸਿੱਧੀ ਗੱਲ ਨੂੰ ਬੀ ਗਾਲ਼ੀ ਅਰ ਸੁਗੰਦ ਹੀ ਸਮਝਦਾ ਹੈ ਨਾ ਵੀਚਾ ਐਡਾ ਨੇਮ ਸਾਡੇ ਜੱਟਾਂ ਤੇ ਕਦ ਪੁੱਗਦਾ ਹੈ ਏਹੋ ਜਿਹੀ ਆਂ ਗੱਲਾਂ ਤਾ ਸਾਡੇ ਮੂੰਹ ਨਿੱਤ ਚੜ੍ਹੀ ਆਂ ਰਹਿੰਦੀਆਂ ਹਨ। ਨਾ ਭਈਆ ਸੌਹੁੰ ਗੁਰੂ ਦੀ ਸਾ ਤੇ ਐਡੀ ਆਂ ਰੋਕਾਂ ਕਦ ਝੱਲ ਹੋਈਆਂ ਪੁੱਛ ਲੈ ਭਾਵਾਂ ਭਲਾ ਕਿੰਉਂ ਭਈ ਨੈਣਾ ਸਿੰਹਾਂ ਤੈਂ ਨੂੰ ਆਪਣੀ ਜੁਆਨੀ ਦੀ ਸੌਹੁੰ ਦੱਸ ਤਾ ਜੱਟ ਦੀ ਜੀਭ ਤੇ ਗਾਲ਼ੀ ਅਰ ਸੌਹੁੰ ਛੁੱਟ ਸਕਦੀ ਹੈ?
ਨੈਣਾ ਸਿੰਹ ਨੇ ਕਿਹਾ ਨਾ ਭਈ ਝੂਠ ਕਿੰਉ ਆਖਿਯੇ ਤੇਰੇ ਪਿੰਡੇ ਦੀ ਸੌਹੁੰ ਗਾਲੀ ਤਾ ਜੱਟਾਂ ਦੇ ਮੂੰਹ ਐਮੇਂ ਬੀ ਸਾਰਾ ਦਿਨ ਚੜ੍ਹੀ ਰਹਿੰਦੀ ਹੈ। ਕਦੇ ਸਿਆਣੇ ਆਖਦੇ ਹਨ ਨਾ ਭਈ ਜੱਟ ਦਾ ਮੂੰਹ ਭਗਵਾਨ ਨੇ ਖੁਆੜੇ ਨਾਲ ਪਾੜਿਆ ਸਾ।
ਹੁਣ ਮੇਲੇ ਤੇ ਪਿੱਛੋਂ ਸਭ ਲੋਕ ਘਰੀਂ ਆਏ ਇੱਕ ਜੱਟ ਆਪਣੇ ਘਰ ਆਕੇ ਤੀਮੀਂ ਨੂੰ ਬੇਲਿਆ ਲਿਆਉ ਤਾ ਨੀ ਜੇ ਚਾਟੀ ਵਿੱਚ ਥੋੜੀ ਬਾਹਲ਼ੀ ਛਾਹ ਹੋਵੇ ਤਾਂ ਛੰਨੇ ਵਿੱਚ ਪਾ ਦੇਹ!
ਤੀਮੀਂ ਨੇ ਅਖਿਆ ਹਾਇ ਲੁਹੜਾ ਛਾਹ ਤਾ ਹੁਣ ਮੈਂ ਭਰਾਈਆਂ ਦੀ ਧੀ ਨੂੰ ਸਾਰੀ ਦੇ ਦਿੱਤੀ ਸੌਹੁੰ ਚਾਚੇ ਦੀ ਇਹ ਤਾ ਬੁਰੀ ਹੋਈ!
ਜਟ ਨੇ ਆਖਿਆ ਜਾਣਦੀ ਨਾ ਸੋ ਭਈ ਪਤੰਦਰ ਨੇ ਆਉਣਾ ਹੈ ਛਾਹ ਮੰਗ ਬੈਠੂਗਾ ਤਾ ਕੀ ਦੇਊਂਗੀ?
ਤੀਮੀਂ ਨੇ ਆਖਿਆ ਗੋਲਾ ਅਸੀਂ ਜਾਣਦੇ ਸੇ ਭਈ ਤੈਂ ਕਦ ਆਉਣਾ ਹੈ ਬਸ ਪਤੰਦਰ ਪਤੰਦਰ ਨਹੀਂ ਆਖੀਦਾ ਪਤੰਦਰ ਹੋ ਪਰੇ ਆਪਣਾ॥
ਜੱਟ ਨੇ ਆਖਿਆ ਬਹੁਤੀ ਚਿੜ ਚਿੜ ਨਾ ਕਰ ਕਿਤੋਂ ਥੋੜੀ ਬਾਲ਼ੀ ਛਾਹ ਲਿਆਕੇ ਦੇਹ ਨਹੀਂ ਤਾ ਦੂਆ ਦਾਉ ਕਰਾਕੇ ਰਹੇਂਗੀ॥