ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੂਮਿਕਾ॥

ਧੰਨ ਹੈ ਉਹ ਪਰਮਾਤਮਾ ਪਰਮੇਸ਼ੁਰ ਜਿਸ ਨੈ ਆਪਣੀ ਸਮਰੱਥ ਨਾਲ਼ ਇਸ ਜਗਤ ਦੇ ਬਾਗ ਨੂੰ ਉਪਜਾਇਆ। ਅਰ ਕਈਆਂ ਭਾੰਤਾਂ ਦਿਆਂ ਫੁੱਲ ਫਲਾਂ ਨਾਲ ਪੂਰਣ ਕਰਕੇ ਸਜਾਇਆ। ਇਹ ਕੇਹੀ ਅਨੰਤ ਮਹਿਮਾ ਉਸ ਨਿਰੰਕਾਰ ਦੀ ਹੈ ਕਿ ਇੱਕ ਨਾਲ ਦੂਜੇ ਦੀ ਮੂਰਤ ਅਰ ਸੁਭਾਉ ਅਰ ਬੋਲ ਚਾਲ ਨਹੀਂ ਮਿਲਦੇ ਸਬ ਕੋਈ ਜੁਦੀ ਜੁਦੀ ਰੰਗਤ ਦਾ ਰੰਗੀਲਾ ਹੈ। ਕੋਈ ਫੁੱਲ ਖਿੜਿਆ ਹੋਇਆ ਅਰ ਕੋਈ ਕੁਮਲਾਇਆ ਹੋਇਆ ਇਹ ਸਾਰੀ ਉਸੇ ਦੀ ਲੀਲ ਹੈ। ਜਿੱਕੁਰ ਉਸ ਨੈ ਜੁਦੇ ਜੁਦੇ ਦੇਸ ਅਰ ਭੇਸ ਬਣਾਏ ਤਿੱਕੁਰ ਹੀ ਉਨਾਂ ਦਿਆਂ ਕੰਮਾਂ ਕਾਰਾਂ ਅਰੁ ਬੁਹਾਰਾਂ ਅਰੁ ਰੀਤਾਂ ਰਸਮਾਂ ਅਰ ਬਰਤਾਰਿਆਂ ਵਿੱਚ ਬੇਰਵੇ ਦਿਖਲਾਏ। ਮੈਂ ਉਸ ਪਰਮੇਸੁਰ ਨੂੰ ਬਾਰ ਬਾਰ ਨੁਸਕਾਰਕੇ ਹੁਣ ਇਹ ਬਾਤ ਲਿਖਦਾ ਹਾਂ ਕਿ ਇਸ ਤੇ ਪਹਿਲਾਂ ਪੰਜਾਬੀ ਭਾਖਾ ਵਿੱਚ ਮੈਂ ਉਹ ਪੋਥੀ ਲਿਖਕੇ ਸਰਕਾਰ ਵਿੱਚ ਦਿੱਤੀ ਸੀ ਕਿ ਜਿਸ ਵਿੱਚ ਪੰਜਾਬ ਦੇਸ ਦੀਆਂ ਜਾਤਾਂ ਅਰ ਕਰਤੂਤਾਂ ਅਰ ਸਾਧਾਂ ਸੰਤਾਂ ਅਰ ਰਾਜਿਆਂ ਦੀਆਂ ਹਕੀਕਤਾਂ ਲਿਖੀਆਂ ਹੋਈਆਂ ਸੀਆਂ ਕਿ