(੪੦)
ਵਟਾਲੇ ਦਾ ਜੁਆਤਰਾ ਸਮਝਕੇ ਠੱਠੇ ਨਾਲ਼ ਸਭ ਲੋਕ ਪੁੱਤਰ ਜੁਆਹਰ ਸੱਦਣ ਲੱਗ ਪਏ) ਅਤੇ ਜਿਸ ਗਲੀ ਜਾਂਦਾ ਲੋਕੀਂ ਠੱਠੇ ਨਾਲ਼ ਆਖਦੇ ਪੁੱਤਰ ਜੀ ਰਾਮਰਾਮ॥
ਇੱਕ ਦਿਨ ਜੁਆਹਰ ਅਤੇ ਹੋਰ ਬਹੁਤ ਸਾਰੇ ਲੋਕ ਮਿਲਕੇ ਤਰਨ ਤਾਰਨ ਦੇ ਮੇਲੇ ਗਏ। ਉਸ ਮੇਲੇ ਵਿੱਚ ਜੋ ਮਾਂਝੇ ਦੇ ਜੱਟ ਅਤੇ ਪਿੰਡਾਂ ਦੇ ਗੁਆਰ ਬਹੁਤ ਆਉਂਦੇ ਹੁੰਦੇ ਹੈਨ ਇਨ੍ਹਾਂ ਸਭ ਤੇ ਕਨਾਰੇ ਇੱਕ ਵੱਖ ਪੁਰ ਡੇਰਾ ਕਰ ਲਿਆ। ਜਾਂ ਮੇਲਾ ਵੇਖਣ ਨਿੱਕਲ਼ੇ ਤਾਂ ਇਨ੍ਹੀਂ ਤੇ ਸੈਹਰੀ ਵਾਂਙੂ ਸੂਹੀਆਂ ਪੱਗਾਂ ਅਤੇ ਛਿਟੀਆਂਦਾਰ ਚੀਰੇ ਸਿਰੀਂ ਬੱਧੇ ਅਤੇ ਗਲ਼ ਵਿੱਚ ਚੁਸਤ ਕੁੜਤੇ ਪਾਏ ਅਤੇ ਜੋ ਹੋਰ ਗੁਆਰ ਅਰ ਜੱਟ ਮੇਲਾ ਵੇਖਦੇ ਸੇ ਕਿਸੇ ਦੇ ਸਿਰ ਪੁਰ ਕਿਰਮਚੀ ਰੰਗਿਆ ਹੋਇਆ ਸਾਰਾ ਹੀ ਮਲਮਲ ਦਾ ਥਾਨ ਅਤੇ ਕਿਸੇ ਦੇ ਗਲ਼ ਵਿੱਚ ਕਾਲੀ ਦਰੇਸ ਦਾ ਖੁਲ੍ਹਾ ਕੁੜਤਾ ਪਹਿਦਾ ਹੋਇਆ ਵੇਖਕੇ ਜੁਆਹਰ ਇੱਕ ਜੱਟ ਦੇ ਮੁੰਡੇ ਥੀਂ ਪੁਛਿਆ, ਸੁਣਖਾਂ ਗਭਰੂਆ ਤੈਂ ਜੋ ਇਹ ਸਬੂਤ ਥਾਨ ਲਾਲ ਮਲਮਲ ਦਾ ਸਿਰ ਪੁਰ ਬੱਧਾ ਈ ਇਸ ਤੇ ਤੈਂ ਨੂੰ ਮੁੜਕਾ ਨਹੀਓਂ ਆਂਦਾ?
ਉਸ ਮੁੰਡੇ ਆਖਿਆ ਵੇਹਖਾਂ ਕਿਰਾੜ ਨੂੰ ਗੱਲਾਂ ਕੇਡੀਆਂ ਆ ਉਂਦੀਆਂ ਈ ਅਸਾਨੂੰ ਮੁੜਕਾ ਦੱਸਦਾ ਏ ਤੇ ਆਪ ਸਾਰਾ ਦਿਹੁੰ ਦਾਣਾ ਦਲਦੇ ਦਾ ਜਾਂਦਾ ਹੋਣਾ ਈ। ਵੇਖ ਓਏ ਬਘੇਲਿਆ ਕਿਸੇ ਮੁਲਖਦਾ ਵਿਚੁਲਿਆ ਹੋਇਆ ਖੱਤਰੀ ਅਸਾ ਨੂੰ ਠੱਠੇ ਕਰਦਾ ਈ॥
ਬਘੇਲੇ ਆਖਿਆ ਹੋਊ ਭਾਈਆ ਭਾਵੇਂ ਕੋਈ ਠੱਠੇ ਹੀ ਕਰੇ ਪਰ ਅਸਾਂ ਤੇ ਗੁਰੂ ਸੁੱਖ ਰੱਖੇ ਤਾਂ ਅਗਲੇ ਵਰਹੇ ਨੂੰ ਦੋ ਥਾਨ ਸਿਰ ਪੁਰ ਵਲੇਟਣੇ ਹੈਨ। ਇੱਕ ਤੇ ਅਸਾਂ ਸੂਹਾ ਕਰਾਮਾਂਗੇ ਤੇ ਇੱਕ ਖੱਟਾ ਦੋਨੋਂ ਬਨਕੇ ਅਗਲਾ ਮੇਲਾ ਵੇਖਣਾ ਈ। ਇਨ੍ਹਾਂ ਕਿਰਾੜਾਂ ਨੂੰ ਬਹੁਤ ਮੁੜਕਾ ਆਉਂਦਾ ਈ ਅਸਾਂ ਤੇ ਵੇਖ ਲੈ ਦੋ ਕੁੜਤੇ ਤੇ ਅੰਦਰ ਦੋਂ