ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਪਾ ਛਡੇ ਹੈਂਨ ਅਤੇ ਦੋ ਉੱਪਰ ਦੋਂ ਅਤੇ ਸਿਰ ਪੁਰ ਡੂਢ ਥਾਨ ਦੀ ਸੂਹੀ ਪੱਗ ਬੰਨ੍ਹੀ ਹੋਈ ਜੇ ਠੀਕ ਦੁਪੈਹਰ ਦੀ ਧੁੱਪ ਵਿਚ ਭੰਨੇ ਫਿਰ ਦੇ ਹਾਂ ਤਾਂ ਬੀ ਮੁੜਕੇ ਦਾ ਵਾਸਤਾ ਨਹੀਂ ਸਗੋਂ ਇੱਕ ਵਾਰ ਜਾਂ ਮੁੜਕਾ ਆਇਆ ਬੀ ਸਾ ਉਸ ਅਜੇਹੇ ਠੰਢੇ ਬਣਾ ਛੱਡੇ ਹਾਂ ਕਿ ਕੀ ਪੁੱਛਣਾ ਈ॥

ਬਘੇਲ ਸਿੰਘ ਤੇ ਚੜ੍ਹਤ ਸਿੰਘ ਦੋਵੇਂ ਖੜੋਤੇ ਏਹ ਗੱਲਾਂ ਕਰਦੇ ਸਨ ਕਿ ਐਤਨੇ ਨੂੰ ਇੱਕ ਜੱਟ ਆਕੇ ਆਖਿਆ ਚਲੋ ਓਏ ਗੱਭਰੂਓ ਹੈਥੇ ਖੜੋਤੇ ਕੀ ਕਰਦੇ ਓਂ ਔਹੁ ਸਾਮਣੇ ਲੋਕ ਸੌਂਚੀ ਪੱਕੀ ਖੇਡਦੇ ਹਨ ਤੁਸਾਂ ਬੀ ਚਲਕੇ ਹਥ ਵਿਖਾਲੋ ਖਾਂ। ਇਹ ਸੁਣਕੇ ਦੇਏ ਭੰਨੇ ਗਏ ਤੇ ਛਲਾਂਘ ਮਾਰਕੇ ਪਿੜ ਵਿਚ ਜਾ ਖੜੋਤੇ। ਅਤੇ ਆਖਿਆ ਭਾਈਆ ਅਸਾਨੂੰ ਬੀ ਖਡਾ ਲਓ॥

ਉਹੋ ਜੇਹੇ ਦੋ ਗੱਭਰੂ ਸਾਹਮਣਿਓਂ ਉਠਕੇ ਪਿੜ ਵਿਚ ਖੜੇ ਹੋ ਗਏ ਅਤੇ ਇਨ੍ਹੀਂ ਦੋਹਾਂ ਬੀ ਤੇੜਾਂ ਦੇ ਸਾਫੇ ਕੱਸ ਲਏ। ਜਾਂ ਦੋਹਾਂ ਪਾਸਿਆਂ ਹੱਥਾਂ ਦੀਆਂ ਤਲੀਆਂ ਵਜਣ ਲਗੀਆਂ ਤਾਂ ਕਦੀ ਬਘੇਲ ਸਿੰਘ ਤੇ ਚੜ੍ਹਤ ਸਿੰਘ ਉਨਾਂ ਦੋਹਾਂ ਨੂੰ ਪਾੜਾ ਟਪਾ ਦਿੰਦੇ ਅਤੇ ਕਦੀ ਓ ਦੋਨੋਂ ਇਨ੍ਹਾਂ ਦੋਹਾਂ ਥੀਂ ਪਿੜ ਛੁਡਾ ਲੈਂਦੇ ਸਨ। ਜੱਟ ਵੇਖ ਵੇਖ ਅਜੇਹੇ ਰਾਜੀ ਹੁੰਦੇ ਸੇ ਕਿ ਕੁਝ ਨਾ ਪੁੱਛ॥

ਐਤਨੇ ਨੂੰ ਕਿਸੇ ਜੱਟਾਂ ਦੇ ਮੁੰਡੇ ਇੱਕ ਮੁਧਕਰ ਚਾ ਲਿਆਂਦਾ। ਅਤੇ ਪਿੜ ਦੇ ਵਿੱਚ ਸੁਟਕੇ ਬੇਲਿਆ ਭਈ ਗੱਭਰੂਓ ਇਸ ਨੂੰ ਚੁੱਕ ਕੇ ਵਿਖਾਲ਼ੋਂ ਤਾਂ ਤੁਹਾਡਾ ਗਭਰੇਡਾ ਵੇਖਿਯੇ। ਲੋਕੀਂ ਆਖਿਆ ਭਾਈ ਆ ਏਹ ਤਾ ਲੋਹੇ ਨਾਲ਼ ਭਰਿਆ ਹੋਇਆ ਸੱਤਾਂ ਅੱਠਾਂ ਮਣਾਂ ਦਾ ਜਾਪਦਾ ਜੇ ਫੇਰ ਇਸ ਨੂੰ ਬਘੇਲਸਿੰਘ ਅਤੇ ਚੜ੍ਹਤ ਸਿੰਘ ਚੁਕਣ ਤਾ ਚੁੱਕਣ ਹੋਰਸ ਦੀ ਕੀ ਪਾਇਆਂ ਏ॥

ਪਿੜ ਵਿੱਚੋਂ ਇੱਕ ਗੰਭਰੂ ਨਿੱਕਲ਼ਕੇ ਆਖਿਆ ਕਿੰਉ ਓਏ ਸਿੱਖਾ ਬਘੇਲਸਿੰਘ ਹੋਰਾਂ ਥੀਂ ਬਿਨਾ ਤੇਰੀ ਨਜ਼ਰ ਵਿਚ ਹੋਰ ਸੱਭੋ ਲੋਕ