(੪੨)
ਮੁਰਦੇ ਹੀ ਖੜੋਤੇ ਹੈਨ ਛੱਡਖਾਂ ਵਾਹ ਗੁਰੂ ਆਖਕੇ ਅਸਾਂ ਚੁੱਕਨੇ ਹਾਂ। ਉਸ ਗੱਭਰੂ ਉਹ ਸੱਤਾਂ ਮਣਾਂ ਦਾ ਮੁਧਕਰ ਅਜੇਹਾ ਫੇਰਿਆ ਕਿ ਸੱਭੋ ਲੋਕ ਪਿੜ ਵਿੱਚ ਖੜੋਤੇ ਦੰਗ ਰਹਿ ਗਏ॥
ਅਜੋਂ ਪਿੜ ਲੱਗਾ ਈ ਹੋਇਆ ਖੜੋਤਾ ਸਾ ਕਿ ਦਸ ਵੀਹ ਗੱਭਰੂ ਨਗੋਜੇ ਵਜਾਂਦੇ ਅਤੇ ਬੋਲੀਆਂ ਪਾਂਦੇ ਹੋਏ ਪਿੜ ਵਿੱਚ ਆਣ ਧਸੇ। ਉਨ੍ਹਾਂ ਦਾ ਨੱਚਣਾ ਟੱਪਣਾ ਅਤੇ ਗਾਉਣਾ ਸੁਣਕੇ ਸਾਰਾ ਮੇਲਾ ਉਨ੍ਹਾਂ ਦੇ ਹੀ ਮੁੱਢ ਕੱਠਾ ਹੋ ਗਿਆ ਅਤੇ ਸੌਂਚੀਪੱਕੀ ਵਲ ਕਿਸੇ ਦਾ ਧਿਆਨ ਨਾ ਰਿਹਾ। ਉਨ੍ਹਾਂ ਅਹੀਆਂ ਜੇਹੀਆਂ ਕਈ ਬੋਲੀਆਂ ਪਾਈਆਂ ਜਿਹਾਕੁ (ਕੋਠੇ ਉੱਪਰ ਕੋਠੜੀ ਭਈ ਕੋਠੇ ਉੱਪਰ ਕੋਠੜੀ ਭਈ ਖੜੀ ਸੁਕਾਮਾਂ ਕੇਸ) ਯਾਰ ਵਿਖਾਲੀ ਦੇ ਗਿਆ ਮੈਂ ਨੂੰ ਕਰ ਜੋਗੀ ਦਾ ਭੇਸ। ਨੀ ਮੈਂ ਚੁਗ ਚੁਗ ਛੇਜ ਵਿਛਾਮਾਂ ਅੱਜੁ ਆਉਣਾ ਰੇਲੂ ਚੌਧਰੀ॥
ਫੇਰ ਸਾਰੀ ਧੁੰਬਲ਼ੀ ਉਨ੍ਹਾਂ ਨਗੋਜਿਆਂ ਵਾਲਿਆਂ ਦੇ ਨਾਲ਼ ਹੀ ਅਜੇਹੀ ਜਾਗਾ ਆ ਖੜੋਤੀ ਕਿ ਜਿੱਥੇ ਪੰਜ ਸੱਤ ਮੁਟਿਆਰਾਂ ਜੇਹੀਆਂ ਜੱਟੀਆਂ ਬੈਠੀਆਂ ਸਨ। ਉਨ੍ਹੀਂ ਨਗੋਜਿਆਂ ਵਾਲਿਆਂ ਨੈ ਉਥੇ ਆਕੇ ਐਹਾ ਖੌਰੂ ਪਾਇਆ ਕਿ ਧਰਤ ਪੱਟਣੀ ਲਈ ਅਤੇ ਬੋਲੀਆਂ ਅਜੇਹੀਆਂ ਗੰਦੀਆਂ ਅਤੇ ਬੇਸਰਮ ਪਾਈਆਂ ਕਿ ਕੀ ਆਖਿਯੇ॥
ਉਥੇ ਖੜੋਕੇ ਸਭਨਾਂ ਦੀ ਮੱਤ ਮਾਰ ਹੋ ਗਈ ਅਤੇ ਬੁੱਢੇ ਬੁੱਢੇ ਬੀ ਟੋਟੇ ਹੋ ਹੋ ਨੱਚਣ ਤੇ ਉਰੂਦ ਵਕਣ ਲੱਗ ਗਏ। ਧੰਨ ਸਨ ਓਹ ਰੰਨਾਂ ਕਿ ਉਨ੍ਹਾਂ ਦੇ ਉਰੂਦ ਵਕਣੇ ਤੇ ਗੁੱਸੇ ਤਾ ਕੀ ਹੋਣਾ ਸੀ ਸੱਗੋਂ ਉਨ੍ਹਾਂ ਦੀ ਕੰਨੀ ਫਕੜਕੇ ਆਖਦੀਆਂ ਸਨ ਹੋਰਸ ਜਾਗਾ ਜਾਕੇ ਤੁਸਾਂ ਕੀ ਲੈਣਾ ਜੇ ਐਥੇ ਈ ਮੌਜ ਵਿਖਾਲ਼ੌ। ਇਹ ਗੱਲ ਸੁਣਕੇ ਮੁੰਡੇ ਹੋਰ ਬੀ ਭੂਹੇ ਚੜ੍ਹ ਗਏ। ਪਹਿਲੇ ਤਾ ਨਿਰੇ ਨੱਚਦੇ ਟੱਪਦੇ ਹੀ ਸਨ ਪਰ ਫੇਰ ਉਨ੍ਹਾਂ ਉਤੇ ਕਈਆਂ ਕੁਝ ਹਥਬਲਾਸਾ