ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਬਾਤ ਚੀਤ - ਪੰਡਿਤ ਸ਼ਰਧਾ ਰਾਮ ਫਿਲੌਰੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)

ਅਸਾਡੀਆਂ ਬੁੱਢੀਆਂ ਦੀ ਅਬਰੇ ਲਾਹੀ ਤਾਂ ਅਸਾਂ ਇਨ੍ਹਾਂ ਨਾਲ ਲੜਾਈ ਕੀਤੀ। ਤੁਸਾਂ ਤਾਂ ਸਿਆਣੇ ਅਤੇ ਨਿਰੰਕਾਰ ਤੁਹਾ ਨੂੰ ਅਦਾਲਤ ਉਤੇ ਵਹਾਲਿਆ ਈ ਭਲਾ ਵੇਖੋਖਾਂ ਮੇਲਾ ਤਾ ਸਾਰੀ ਲੁਕਾਈ ਵੇਖਦੀ ਫਿਰਦੀ ਸੀ ਅਸਾਂ ਹੋਰ ਕਿਸੀ ਨਾਲ ਲੜਾਈ ਕਿਉ ਨਾ ਜਾ ਕੀਤੀ। ਇਨ੍ਹਾਂ ਲੁੰਡਿਆਂ ਇਹ ਨਾ ਖਿਆਲ ਕੀਤਾ ਕਿ ਸਾਰਾ ਜਹਾਨ ਮਾਂਵਾਂ ਭੈਣਾਂ ਵਾਲਾ ਜੇ ਫੇਰ ਅਸਾਂ ਬੁੱਢੀਆਂ ਵਲ ਕਿੰਉ ਝਾਕਦੇ ਹਾਂ। ਇਨ੍ਹਾਂ ਜੋ ਮੇਲੇ ਵਿੱਚ ਐਡੀ ਅੱਡ ਚੁੱਕੀ ਸਾਈ ਕੀ ਨਮੇ ਏਹੀ ਗੱਭਰੂ ਉਠੇ ਹੈਨ?

ਥਾਣੇਦਾਰ ਇਨ੍ਹਾਂ ਦੀਆਂ ਗਲਾਂ ਥੀਂ ਜਾਣ ਲਿਆ ਕਿ ਏਹ ਜਰੂਰ ਸੱਚ ਆਖਦੇ ਹੈਨ ਪਰ ਮੇਲੇ ਦਾ ਇਹੀ ਸੁਭਾਉ ਹੁੰਦਾ ਹਈ। ਸੋ ਜੇ ਇਨ੍ਹਾਂ ਦਾ ਅੱਗੇ ਚਲਾਣ ਕਰਦੇ ਹਾਂ ਤਾਂ ਐਮੇਂ ਏਹ ਮੁੰਡੇ ਪੰਜ ਪੰਜ ਸੱਤ ਸੱਤ ਰੁਪੈਯੇ ਜੁਰਮਾਨਾ ਭਰ ਆਮਣੀਗੇ। ਇਹ ਗੱਲ ਸੋਚਕੇ ਆਖਿਆ (ਅਬੇ ਓ ਲੌਂਡੋ ਤੁਮ मे ਕਸੂਰ ਤੋਂ ਦਰ ਹਕੀਕਤ ਬੜਾ ਭਾਰੀ ਹੂਆ ਲੇਕਿਨ ਅੱਛਾ ਹਮ ਦਰਗੁਜ਼ਰ ਕਰਤੇ ਹੈਂ ਸੋ ਅਬ ਤੁਮ ਇਸ ਭਲੇਮਾਨਸੋਂ ਕੋ ਕਿਸੀ ਤਰੇ ਰਜਾਮੰਦ ਕਰਕੇ ਮਾਫੀ ਮਾਂਗ ਲੋ।)

ਉਨਾਂ ਮੁੰਡਿਆਂ ਆਖਿਆ ਜੀ ਫੇਰ ਅਸਾਂ ਕੀ ਆਖਿਆ ਹੈ ਹੱਛਾ ਅਸਾਡੇ ਹੀ ਵਧੀਕੀ ਹੋ ਗਈ ਸਹੀ। ਏਹ ਸਿਆਣੇ ਹੈਨ ਅਸਾਡੇ ਕਸੂਰ ਮਾਫ ਕਰ ਦੇਣੁ॥

ਇਹ ਸੁਣਕੇ ਥਾਣੇਦਾਰ ਆਖਿਆ (ਲੋ ਬੇ ਜਾਟੋ ਅਬ ਤੋ ਯੇ ਅਪਨਾ ਕਸੂਰ ਮਾਨਕੇ ਤੁਮ ਸੇ ਮਾਫੀ ਕੀ ਦਰਖ੍ਵਾਸਤ ਕਰਤੇ ਹੈਂ ਅਬ ਤੁਮ ਕੋ ਭੀ ਲਾਜ਼ਿਮ ਹੈ ਕਿ ਮਾਫ ਕਰ ਦੋ ਯੇ ਨਾਦਾਨ ਥੇ ਕਿ ਇਨ੍ਹੋ ਨੇ ਤੁਮ੍ਹਾਰੀ ਔਰਾਤ ਕੋ ਕੁਛ ਕਹਾ॥)

ਜੱਟੀਂ ਆਖਿਆ ਮਹਾਰਾਜ ਤੁਸੀਂ ਹਾਕਮ ਹੋ ਭਾਵੇਂ ਕੁਛ ਕਰ ਦੇਓ ਪਰ ਅਸਾਂ ਤਾਂ ਇਨ੍ਹਾਂ ਥੀਂ ਆਪਣੀ ਇੱਜਤ ਦਾ ਮੁੱਲ ਲੈਣਾ