(੬੨)
ਲੱਗੀਆਂ। ਲੌਢੇ ਵੇਲੇ ਬੇਹੜੇ ਵਿੱਚ ਦਰੀਆਂ ਕੰਬਲੀਆਂ ਬਿਛਾਕੇ ਭਾਈਚਾਰੇ ਵਿੱਚ ਸੱਦਾ ਭੇਜਿਆ ਅਰ ਸਾਸਤ੍ਰ ਦੀ ਰੀਤ ਮੂਜਬ ਜਾਂ ਪਾਧੇ ਤੇ ਚੌਂਕ ਪਰਾਕੇ ਮੁੰਡੇ ਦੇ ਪੱਲੇ ਸਗਨ ਪੁਆਇਆ ਤਾਂ ਫੇਰ ਗੋਂਦਾਮੱਲ ਨੂੰ ਵਧਾਈਆਂ ਮਿਲਣ ਲੱਗੀਆਂ। ਉਸ ਤੋਂ ਬਾਦ ਸਗਨ ਦਾ ਲਾਗੁ ਬੁਹਾਰ ਦੇਕੇ ਨਾਈ ਨੂੰ ਵਿਦਿਆ ਕੀਤਾ।
ਗੋਂਦਾਮੱਲ ਨੇ ਇਕ ਦਿਨ ਘਰ ਗੱਲ ਕੀਤੀ ਕਾਕੇ ਦੀ ਮਾਂ ਐਤਕੀ ਦੀ ਸਾਡੇ ਸ਼ਹਿਰ ਦੇ ਲੋਕ ਗੰਗਾ ਜੀ ਬਡੇ ਤਿਆਰ ਹੋਏ ਹਨ ਜੇ ਕਹੇਂ ਤਾਂ ਅਸੀਂ ਬੀ ਤਿਆਰੀ ਕਰ ਲਇਯੇ?
ਉਸ ਨੇ ਆਖਿਆ ਹੋਰ ਕੀ ਚਾਹੀਦਾ ਹੈ ਹਿੰਦੂ ਦਾ ਤਾ ਗੰਗਾ ਜੀ ਤਰਨਤਾਰਨ ਠਹਿਰੀ ਚਲੋ ਸਗੋਂ ਮੁੰਡਿਆਂ ਦੇ ਵਿਆਹ ਕਾਜ ਤੋ ਪਹਿਲਾਂ ਗੰਗਾ ਜੀ ਨ੍ਹਾ ਆਇਯੇ। ਰਾਮਦਿਤੇ ਦਾ ਪਿਉ ਮੈਂ ਤਾ ਕਿਤਨੇ ਹੀ ਚਿਰਾਂ ਤੋਂ ਤਿਆਰ ਸੀ ਪਰ ਤੁਹਾ ਤੇ ਡਰਦੀ ਮੂੰਹੋਂ ਨਹੀਂ ਕੱਢਦੀ ਸੀ ਸੋ ਸ਼ੁਕਰ ਹੈ ਕਿ ਅੱਜ ਤੁਸੀਂ ਆਪ ਹੀ ਕਹਿੰਦੇ ਹੋ। ਅਸੀਂ ਤਾ ਅੱਜੁ ਤਾਈਂ ਕੋਈ ਬੀ ਤੀਰਥ ਬਰਤ ਨਹੀਂ ਕੀਤਾ। ਜੰਮਦੇ ਹੀ ਕਬੀਲਦਾਰੀ ਦਾ ਧੰਦਾਲ਼ ਸਿਰ ਪੈ ਗਿਆ ਨਾ ਕੋਈ ਨੇਮ ਸਰਿਆ ਨਾ ਧਰਮ, ਕੀ ਜਾਣਿਯੇ ਭਗਵਾਨ ਕੇਹੜੀ ਜੂਨੇ ਪਾਊ? ਸਾਡੇ ਨਾਲੋਂ ਤਾਂ ਲੁੱਬੀ ਹੀ ਅੱਛੀ ਜੇਹੜੀ ਸਾਡੇ ਬੇਹੜੇ ਵਿੱਚੋਂ ਹੀ ਜਾਕੇ ਪੰਜ ਸੱਤ ਵਾਰ ਗੰਗਾ ਜੀ ਨ੍ਹਾ ਆਈ ਹੈ॥
ਗੋਂਦਾਮਲ ਨੇ ਪੁੱਛਿਆ ਤੂੰ ਮਾਪਿਆਂ ਨਾਲ ਬੀ ਕਦੀ ਗੰਗਾ ਜੀ ਨਹੀਂ ਗਈ?
ਬਹੁਟੀ ਨੇ ਆਖਿਆ ਨਾ। ਸਹੁੰ ਦੇਬੀ ਦੀ ਮੇਰਾ ਤਾ ਅੱਜੁ ਤੋਂੜੀ ਸੂਤਕ ਬੀ ਨਹੀਂ ਉਤਰਿਆ। ਤਦੇ ਤਾਂ ਮੈਂ ਬਹੁਤ ਤਾਂਘੜਦੀ ਹਾਂ ਭਈ ਕਿਸੇ ਇੱਕ ਵਾਰ ਗੰਗਾ ਮਾਈ ਦਾ ਚੁੱਭਾ ਲੱਗ ਜਾਵੇ। ਸੋ ਚਲੋ ਤੁਹਾਡੇ ਪਿੱਛੇ ਸਾਡੇ ਬੀ ਪਿੰਡੇ ਪਾਣੀ ਪੈ ਜਾਊ। ਕਾਕੇ ਦਾ ਪਿਉ ਜੇ ਮੇਰੇ ਆਖੇ ਲਗੋਂ ਤਾਂ ਇੱਕ ਵਾਰ ਗੰਗਾ ਜੀ ਅਰ ਇੱਕ